ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸੰਬੰਧਤ ਗਊਸ਼ਾਲਾ ਦੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਹੈ।ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪੰਚਾਇਤੀ ਜ਼ਮੀਨ ’ਤੇ ਬੈਂਕੁਇਟ ਹਾਲ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ।ਸੂਬਾ ਸਰਕਾਰ ਵੱਲੋਂ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਨੂੰ ਦਿੱਤੀ 10 ਏਕੜ ਜ਼ਮੀਨ ਦੀ 33 ਸਾਲਾਂ ਦੀ ਲੀਜ਼ ਰੱਦ ਕਰ ਦਿੱਤੀ ਹੈ।
ਸਿੱਧੂ ਅਤੇ ਉਸ ਦੇ ਭਰਾ ਦੇ ਨਾਂ 'ਤੇ ਐਨਜੀਓ ਰਜਿਸਟਰਡ ਸੀ, ਜਿਸ ਨੇ ਗਊਸ਼ਾਲਾ ਬਣਾਉਣ ਦੀ ਆੜ 'ਚ ਬਲੌਂਗੀ ਪਿੰਡ ਦੀ 100 ਕਰੋੜ ਰੁਪਏ ਦੀ ਪੰਚਾਇਤੀ ਜ਼ਮੀਨ ਹੜੱਪ ਲਈ ਸੀ। ਹਾਲਾਂਕਿ, ਐਨਜੀਓ ਦੇ ਰਿਕਾਰਡ ਨੂੰ ਵੇਖਦੇ ਹੋਏ, ਬਾਅਦ ਦੀ ਯੋਜਨਾ ਇੱਕ ਬੈਂਕੁਏਟ ਹਾਲ ਬਣਾਉਣ ਦੀ ਸੀ।
ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਐਨਜੀਓ ਸਾਲਾਨਾ ਫੀਸ ਜਮ੍ਹਾ ਕਰਨ ਵਿੱਚ ਅਸਫਲ ਰਹਿਣ ਕਾਰਨ ਲੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।ਬੀਡੀਪੀਓ ਮੁਹਾਲੀ ਵੱਲੋਂ ਭੇਜੀ ਰਿਪੋਰਟ ’ਤੇ ਕਾਰਵਾਈ ਕੀਤੀ ਗਈ ਹੈ।
ਰਿਪੋਰਟ ਦੇ ਅਨੁਸਾਰ, NGO ਨੂੰ ਮਾਰਚ 2020 ਵਿੱਚ 25,000 ਰੁਪਏ ਪ੍ਰਤੀ ਏਕੜ ਦੇ ਸਾਲਾਨਾ ਲੀਜ਼ 'ਤੇ ਜ਼ਮੀਨ ਦਿੱਤੀ ਗਈ ਸੀ, ਹਾਲਾਂਕਿ, NGO ਨੇ ਬਲੌਂਗੀ ਗ੍ਰਾਮ ਪੰਚਾਇਤ ਦੇ ਬੈਂਕ ਖਾਤੇ ਵਿੱਚ 2.62 ਲੱਖ ਰੁਪਏ ਲੀਜ਼ ਮਨੀ ਵਜੋਂ ਜਮ੍ਹਾਂ ਕਰਵਾਏ ਸਨ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ