ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੀ ਵਧ ਰਹੀ ਰਫ਼ਤਾਰ ਦੇ ਮੱਦੇਨਜ਼ਰ ਟੈਸਟ ਸਮਰੱਥਾ ਵਧਾਉਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ 4 ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਜ਼ ਪੰਜਾਬ 'ਚ ਸਥਾਪਤ ਕੀਤੀਆਂ ਗਈਆਂ ਹਨ।
ਸਤੰਬਰ ਦੌਰਾਨ ਇਨਾਂ 4 ਲੈਬਜ਼ ਵਿੱਚ ਪ੍ਰਤੀ ਦਿਨ 4000 ਟੈਸਟ ਕਰਨ ਦੀ ਸਮਰੱਥਾ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 31 ਅਗਸਤ ਤੱਕ ਪਟਿਆਲਾ, ਅੰਮ੍ਰਿਤਸਰ ਤੇ ਫ਼ਰੀਦਕੋਟ ਵਿੱਚ ਸਥਿਤ 3 ਮੈਡੀਕਲ ਕਾਲਜਾਂ ਵਿੱਚ ਵੀ ਟੈਸਟਾਂ ਦੀ ਗਿਣਤੀ ਪ੍ਰਤੀ ਦਿਨ 5000 ਪ੍ਰਤੀ ਕਾਲਜ ਹੋ ਜਾਵੇਗੀ।
ਜ਼ਹਿਰੀਲੀ ਸ਼ਰਾਬ ਮਾਮਲਾ: ਢੀਂਡਸਾ ਵੱਲੋਂ CBI ਜਾਂਚ ਦੀ ਮੰਗ, ਲੀਡਰਾਂ ਦੀ ਮਿਲੀਭੁਗਤ ਦੇ ਇਲਜ਼ਾਮ
ਸੂਬੇ ਵਿਚ ਹੁਣ ਤੱਕ 6.15 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। 14.47 ਕਰੋੜ ਰੁਪਏ ਦੀ ਲਾਗਤ ਨਾਲ ਵਾਇਰੋਲੌਜੀ ਲੈਬਜ਼ ਦਾ ਸਾਜ਼ੋ-ਸਮਾਨ ਖਰੀਦਿਆ ਗਿਆ ਹੈ। ਇਨ੍ਹਾਂ ਲੈਬਜ ਦਾ ਉਦਘਾਟਨ 10 ਅਗਸਤ ਨੂੰ ਕਰ ਦਿੱਤਾ ਜਾਵੇਗਾ।
ਪ੍ਰਤਾਪ ਬਾਜਵਾ ਦੀ ਸੁਰੱਖਿਆ ਵਾਪਸ ਲਏ ਜਾਣ ਦਾ ਭਗਵੰਤ ਮਾਨ ਨੂੰ ਦਰਦ, ਕੈਪਟਨ ਨੂੰ ਕੀਤਾ ਸਵਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ