ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਫਿਰ CBI ਤੋਂ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਢੀਂਡਸਾ ਨੇ ਕਿਹਾ ਇਸ ਮਾਮਲੇ 'ਚ ਕਿਸੇ ਵੱਡੇ ਲੀਡਰ ਜਾਂ ਅਫਸਰਸ਼ਾਹੀ ਦੀ ਸ਼ਮੂਲੀਅਤ ਹੋ ਸਕਦੀ ਹੈ। ਉਨ੍ਹਾਂ ਕਿਹਾ ਲੀਡਰਾਂ ਦੀ ਸ਼ਹਿ ਤੋਂ ਬਿਨਾਂ ਇਹ ਗੌਰਖ ਧੰਦਾ ਨਹੀਂ ਚੱਲ ਹੀ ਨਹੀਂ ਸਕਦਾ।

ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕ, ਵਜ਼ੀਰ ਸਾਰੇ ਹੀ ਦੁਖੀ ਹਨ। ਪਰ ਉਹ ਪਾਰਟੀ ਅੱਗੇ ਬੋਲਦੇ ਨਹੀਂ, ਹੁਣ ਬਾਜਵਾ ਅਤੇ ਦੂਲੋ ਨੇ ਹਿੰਮਤ ਦਿਖਾਈ ਹੈ।

ਪ੍ਰਤਾਪ ਬਾਜਵਾ ਦੀ ਸੁਰੱਖਿਆ ਵਾਪਸ ਲਏ ਜਾਣ ਦਾ ਭਗਵੰਤ ਮਾਨ ਨੂੰ ਦਰਦ, ਕੈਪਟਨ ਨੂੰ ਕੀਤਾ ਸਵਾਲ

ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਤੇ ਢੀਂਡਸਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਰਾਏ ਹੈ ਉਹ ਕਿਸ ਪਾਰਟੀ ਵਿਚ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ 'ਚ ਆਉਣਾ ਚਾਹੁੰਦੇ ਹਨ ਤਾਂ ਸੁਆਗਤ ਹੈ। ਢੀਂਡਸਾ ਅੱਜ ਪਾਰਟੀ 'ਚ ਨਵੀਆਂ ਨਿਯੁਕਤੀਆਂ ਕਰਨ ਲਈ ਲੁਧਿਆਣਾ ਪਹੁੰਚੇ ਹਨ।

ਆਬਕਾਰੀ ਵਿਭਾਗ ਵੱਲੋਂ 27,600 ਲੀਟਰ ਨਜਾਇਜ਼ ਸਪਿਰਟ ਬਰਾਮਦ, ਸ਼ਰਾਬ ਬਣਾਉਣ ਲਈ ਕੀਤਾ ਜਾਣਾ ਸੀ ਇਸਤੇਮਾਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ