ਚੰਡੀਗੜ੍ਹ: ਇਟਲੀ ਤੋਂ ਬੁਰੀ ਖਬਰ ਆਈ ਹੈ। ਦੇਸ਼ ਦੇ ਉੱਤਰੀ ਖੇਤਰ ਸਥਿਤ ਡੇਅਰੀ ਫਾਰਮ ਵਿੱਚ ਬਣੇ ਗੋਹੇ ਵਾਲੇ ਟੈਂਕ ਵਿੱਚ ਗੈਸ ਚੜ੍ਹਨ ਮਗਰੋਂ ਡੁੱਬਣ ਨਾਲ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ ਵਾਪਰੀ।
ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਫਾਰਮ ਮਾਲਕ ਦੋ ਸਕੇ ਭਰਾ ਪ੍ਰੇਮ (48) ਤੇ ਤਰਸੇਮ ਸਿੰਘ (45) ਸ਼ਾਮਲ ਹਨ। ਉਹ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਦੇ ਪਿੰਡ ਚੀਮਾ ਨਾਲ ਸਬੰਧਤ ਹਨ। ਬਾਕੀ ਦੋ ਮ੍ਰਿਤਕਾਂ ਦੀ ਪਛਾਣ ਅਮਰਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ।
ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੋਹੇ ਨੂੰ ਖ਼ਾਦ ਵਜੋਂ ਵਰਤਣ ਲਈ ਟੈਂਕ ’ਚੋਂ ਕੱਢ ਰਹੇ ਵਿਅਕਤੀ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਟੈਂਕ ਵਿੱਚ ਛਾਲ ਮਾਰ ਦਿੱਤੀ। ਜਾਂਚਕਰਤਾਵਾਂ ਨੂੰ ਖ਼ਦਸ਼ਾ ਹੈ ਕਿ ਚਾਰੋਂ ਮੌਤਾਂ ਗੈਸ ਚੜ੍ਹਨ ਨਾਲ ਹੋਈਆਂ ਹਨ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਇਹ ਚਾਰੇ ਵਿਅਕਤੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਨਾ ਪਹੁੰਚੇ।
ਇਟਲੀ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਚਾਰ ਪੰਜਾਬੀਆਂ ਦੀ ਦਰਦਨਾਕ ਮੌਤ
ਏਬੀਪੀ ਸਾਂਝਾ
Updated at:
14 Sep 2019 11:22 AM (IST)
ਇਟਲੀ ਤੋਂ ਬੁਰੀ ਖਬਰ ਆਈ ਹੈ। ਦੇਸ਼ ਦੇ ਉੱਤਰੀ ਖੇਤਰ ਸਥਿਤ ਡੇਅਰੀ ਫਾਰਮ ਵਿੱਚ ਬਣੇ ਗੋਹੇ ਵਾਲੇ ਟੈਂਕ ਵਿੱਚ ਗੈਸ ਚੜ੍ਹਨ ਮਗਰੋਂ ਡੁੱਬਣ ਨਾਲ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ ਵਾਪਰੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -