ਮੋਗਾ: ਜ਼ਮੀਨ ਦੀ ਖਰੀਦ ਦੇ ਮਾਮਲੇ ਵਿੱਚ 3 ਕਰੋੜ 25 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਇੱਕ ਪਰਵਾਸੀ ਨੇ ਕਿਸੇ ਦੂਜੇ ਪਰਵਾਸੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ੁੱਕਰਵਾਰ ਦੇਰ ਰਾਤ ਕੈਨੇਡਾ ਤੋਂ ਦੱਲੀ ਏਅਰਪੋਰਟ ਪੁੱਜੇ ਮੁਲਜ਼ਮ NRI ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। NRI ਥਾਣੇ ਦੇ ਸਬਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਅਹਾਤਾ ਬਦਨ ਸਿੰਘ ਨਿਵਾਸੀ ਗੁਰਚਰਨ ਸਿੰਘ UAS ਨੇ 2014 ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਰੌਲੀ ਨਿਵਾਸੀ ਕੁਲਦੀਪ ਸਿੰਘ ਨਾਲ 3 ਕਰੋੜ 60 ਲੱਖ ਰੁਪਏ ਵਿੱਚ ਆਪਣੀ ਭੀਮਾ ਨਗਰ ਸਥਿਤ 8 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ।
ਇਸ ਦੌਰਾਨ NRI ਨੂੰ ਕੁਲਦੀਪ ਸਿੰਘ ਐਨਆਰਆਈ ਨੇ ਬਿਆਨੇ ਵਜੋਂ 4 ਲੱਖ ਰੁਪਏ ਦਿੱਤੇ ਤੇ 19 ਮਈ 2014 ਨੂੰ ਰਜਿਸਟਰੀ ਕਰਵਾ ਲਈ। ਰਜਿਸਟਰੀ ਕਰਦੇ ਸਮੇਂ ਕੁਲਦੀਪ ਸਿੰਘ ਨੇ ਗੁਰਚਰਨ ਸਿੰਘ ਨੂੰ ਕਿਹਾ ਸੀ ਕਿ ਉਹ ਬਾਕੀ ਪੈਸੇ ਉਸਦੇ ਅਕਾਊਂਟ ਵਿੱਚ ਭੇਜ ਦੇਵੇਗਾ। ਉਸਨੇ ਗੁਰਚਰਨ ਸਿੰਘ ਦੇ ਖਾਤੇ ਵਿੱਚ ਸਿਰਫ 30 ਲੱਖ ਰੁਪਏ ਪਾਏ, ਪਰ ਬਾਅਦ ਵਿੱਚ ਕੋਈ ਪੈਸਾ ਨਹੀਂ ਦਿੱਤਾ।
ਸੰਗਤ ਦਰਸ਼ਨ ਵੇਲੇ ਪਰਕਾਸ਼ ਸਿੰਘ ਬਾਦਲ ਨੂੰ ਕੀਤੀ ਸੀ ਸ਼ਿਕਾਇਤ
NRI ਗੁਰਚਰਨ ਸਿੰਘ ਨੇ ਆਪਣੇ ਨਾਲ 3.25 ਕਰੋੜ ਦੀ ਠੱਗੀ ਬਾਰੇ 2015 ਵਿੱਚ ਸੂਬੇ ਦੀ ਅਕਾਲੀ ਦਲ ਭਾਜਪਾ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਾਹਮਣਏ ਆਪਣੀ ਲਿਖਤੀ ਸ਼ਿਕਾਇਤ ਪੇਸ਼ ਕੀਤੀ ਸੀ। ਉਸ ਸਮੇਂ ਪਰਕਾਸ਼ ਸਿੰਘ ਬਾਦਲ ਵੱਲੋਂ ਮੋਗਾ ਦੇ ਮੈਜੇਸਟਿਕ ਪੈਲੇਸ ਵਿੱਚ NRI ਸੰਗਤ ਦਰਸ਼ਨ ਰੱਖਿਆ ਗਿਆ ਸੀ।
ਫਿਰੋਜ਼ਪੁਰ ਵਿਜੀਲੈਂਸ ਨੇ ਕੀਤੀ ਸੀ ਜਾਂਚ
ਤਤਕਾਲੀ ਮੁੱਖ ਮੰਤਰੀ ਨੇ ਗੁਰਚਰਨ ਸਿੰਘ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ ਫਿਰੋਜ਼ਪੁਰ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ। SSP ਵਿਜਾਲੈਂਸ ਵੱਲੋਂ ਕੀਤੀ ਜਾਂਚ ਵਿੱਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਕੁਲਦੀਪ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਸ਼ਿਫਾਰਿਸ਼ ਕਰਕੇ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਗਈ ਸੀ।
ਫਿਲਹਾਲ ਪੁਲਿਸ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਕੈਨੇਡਾ ਤੋਂ ਵਾਪਸ ਆਇਆ ਤਾਂ ਉਸਨੂੰ ਦਿੱਲੀ ਦਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ 24 ਨਵੰਬਰ ਤਕ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਦੌਰਾਨ ਜੇ ਕੋਈ ਹੋਰ ਨਾਂ ਸਾਹਮਣੇ ਆਇਆ ਤਾਂ ਉਸਨੂੰ ਵੀ ਜਾਂਚ ਲਈ ਨਾਮਜ਼ਦ ਕੀਤਾ ਜਾਏਗਾ।