ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ 'ਸੋਪੂ' ਦੇ ਸਾਬਕਾ ਚੇਅਰਮੈਨ, ਲਾਰੈਂਸ ਬਿਸ਼ਨੋਈ ਗੈਂਗ ਦੇ ਪ੍ਰਮੁੱਖ ਮੈਂਬਰ ਤੇ ਸੁਪਾਰੀ ਕਿੱਲਰ ਸੰਪਤ ਨੇਹਰਾ ਨੂੰ ਹਰਿਆਣਾ ਦੀ ਵਿਸ਼ੇਸ਼ ਟਾਸਕ ਫੋਰਸ (STF) ਵੀਰਵਾਰ ਸਵੇਰ ਹੈਦਰਾਬਾਦ ਤੋਂ ਕਾਬੂ ਕਰ ਲਿਆ ਹੈ।   ਨੇਹਰਾ ਚੰਡੀਗੜ੍ਹ ਦੇ ਸੈਕਟਰ 26 ਦੀ ਪੁਲਿਸ ਲਾਈਨ ਦਾ ਰਹਿਣ ਵਾਲਾ ਹੈ। ਉਹ ਡੀਏਵੀ ਕਾਲਜ ਸੈਕਟਰ 10 ਦਾ ਵਿਦਿਆਰਥੀ ਹੈ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੇਹੱਦ ਖ਼ਾਸ ਹੈ। ਨੇਹਰਾ 'ਤੇ ਪੰਜਾਬ ਵਿੱਚ ਫਿਰੌਤੀ ਵਸੂਲਣ ਤੇ ਲੋਕਾਂ ਤੋਂ ਕਾਰਾਂ ਖੋਹਣ ਦੇ ਕਾਫੀ ਮਾਮਲੇ ਦਰਜ ਹਨ। ਨੇਹਰਾ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦਾ ਪੁੱਤਰ ਹੈ ਤੇ ਕੌਮੀ ਪੱਧਰ ਦਾ ਖਿਡਾਰੀ ਵੀ ਹੈ ਅਤੇ ਚਾਂਦੀ ਤਗ਼ਮਾ ਜੇਤੂ ਵੀ ਹੈ। ਨੇਹਰਾ ਵਿਰੁੱਧ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ 30 ਤੋਂ ਵੱਧ ਪਰਚੇ ਦਰਜ ਹਨ।