ਚੰਡੀਗੜ੍ਹ: ਗਊ ਰੱਖਿਅਕ ਆਪਣਾ ਅਕਸ ਗਊ ਰੱਖਿਆ ਕਰਨ ਵਾਲਾ ਬਣਾਉਂਦੇ ਹਨ ਪਰ ਅਸਲ ਇਹ ਗਊ ਰੱਖਿਆ ਦੇ ਨਾਂ ਹੇਠਬਹੁਤ ਕੁਝ ਗਲਤ ਕਰਦੇ ਹਨ। ਰਾਜਪੁਰਾ ਪੁਲਿਸ ਨੇ ਸਤੀਸ਼ ਕੁਮਾਰ ਨਾਂ ਦੇ ਜਿਸ ਗਊ ਰੱਖਿਅਕ ਨੂੰ ਗ੍ਰਿਫਤਾਰ ਕੀਤਾ ਹੈ, ਉਸਖ਼ਿਲਾਫ ਬਦਫੈਲੀਆਂ ਕਰਨ ਦਾ ਕੇਸ ਦਰਜ ਹੋਇਆ ਹੈ। ਪੁਲਿਸ ਨੇ ਧਾਰਾ 377 ਤਹਿਤ ਇਸ ਖ਼ਿਲਾਫ ਮਾਮਲਾ ਦਰਜ ਕੀਤਾਹੈ।

 

 

ਫਿਲਹਾਲ ਇਹ ਇੱਕ ਦਿਨਾਂ ਪੁਲਿਸ ਰਿਮਾਂਡ 'ਤੇ ਹੈ ਇਸ ਤੋਂ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਸਹਾਰਨਪੁਰ ਨਾਲ ਸਬੰਧਤ ਇੱਕ ਪੀੜਤ ਨੇ ਦੋਸ਼ ਲਾਇਆ ਸੀ ਕਿ ਸਤੀਸ਼ ਕੁਮਾਰ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕਰ ਕੇ ਬਦਫੈਲੀ ਕੀਤੀ, ਜਦੋਂਕਿਉੱਤਰ ਪ੍ਰਦੇਸ਼ ਦੇ ਹੀ ਦੂਜੇ ਵਾਸੀ ਨੇ ਜਾਂਚਕਰਤਾ ਨੂੰ ਦੱਸਿਆ ਕਿ ਉਸ ਨਾਲ ਸਤੀਸ਼ ਕੁਮਾਰ ਨੇ ਖ਼ੁਦ ਬਦਫੈਲੀ ਕੀਤੀ ਹੈ।

 

 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ਰਜ਼ੀ ਗਊ ਰੱਖਿਅਕਾਂ ਵਿਰੁੱਧ ਕਾਰਵਾਈ ਲਈ ਰਾਜ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦਾ ਸੱਦਾ ਦੇਣ ਤੋਂ ਇੱਕ ਦਿਨ ਬਾਅਦ ਹੀ ਰਾਜਪੁਰਾ ਪੁਲਿਸ ਨੇ ਸਤੀਸ਼ ਕੁਮਾਰ
ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ।