ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ 20 ਸਾਲ ਦੀ ਸਜ਼ਾ ਸੁਣਾਉਣ ਮਗਰੋਂ ਦੇਸ਼ ਭਰ ਤੋਂ ਲੋਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਇਸ ਸੂਚੀ 'ਚ ਅਕਸਰ ਬੇਬਾਕੀ ਨਾਲ ਬੋਲਣ ਵਾਲੇ ਗੌਤਮ ਗੰਭੀਰ ਦਾ ਨਾਮ ਵੀ ਜੁੜ ਗਿਆ ਹੈ।

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਗੌਤਮ ਗੰਭੀਰ ਨੇ ਟਵੀਟ ਕਰਦਿਆਂ, ਇਸ ਜ਼ੁਰਮ ਨੂੰ ਉਜਾਗਰ ਕਰਨ ਵਾਲੀ ਪੀੜਤ ਮਹਿਲਾ, ਸੀਬੀਆਈ ਅਦਾਲਤ ਤੇ ਜੱਜ ਜਗਦੀਪ ਸਿੰਘ ਨੂੰ ਸਲਾਮ ਕੀਤਾ ਹੈ। ਇਸ ਦੇ ਨਾਲ ਹੀ ਗੌਤਮ ਨੇ ਗੰਭੀਰ ਮੁੱਦੇ 'ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਉਸ ਨੇ ਕਿਹਾ ਕਿ ਹੁਣ ਕੋਰਟ 'ਚ ਬਲਾਤਕਾਰ ਦੇ ਬਾਕੀ ਬਚੇ 1 ਲੱਖ 37 ਹਜ਼ਾਰ 458 ਹੋਰ ਕੇਸਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ, ਉਹ ਵੀ ਸਾਡਾ ਹੀ ਹਿੱਸਾ ਹਨ।


 

ਕੋਰਟ ਨੇ ਜਿਸ ਬੇਬਾਕੀ ਨਾਲ ਰਾਮ ਰਹੀਮ ਨੂੰ ਸਜ਼ਾ ਸੁਣਾਈ ਹੈ, ਦੇਖਣਾ ਹੋਵੇਗਾ ਕਿ ਜਿਨ੍ਹਾਂ ਕੇਸਾਂ ਬਾਰੇ ਗੌਤਮ ਗੰਭੀਰ ਨੇ ਗੱਲ ਕੀਤੀ ਹੈ, ਉਨ੍ਹਾਂ ਬਾਰੇ ਕੋਰਟ ਕਿੰਨੀ ਕੁ ਜਲਦ ਫੈਸਲਾ ਸੁਣਾਉਂਦੀ ਹੈ।