ਮੋਹਾਲੀ ਪੰਜਾਬ ਦੇ ਸਿੱਖਿਆ ਵਿਭਾਗ ਨੇ ਚੋਣਾਂ ਤੋਂ ਪਹਿਲਾਂ ਇਕ ਵਾਰ ਅਧਿਆਪਕਾਂ ਦੀ ਭਰਤੀ ਵਾਸਤੇ ਵੱਖ-ਵੱਖ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ’ਚ ਇਸ ਭਰਤੀ ਨੂੰ ਘਰ-ਘਰ ਰੁਜ਼ਗਾਰ ਸਕੀਮ ਦਾ ਹਿੱਸਾ ਦੱਸਿਆ ਗਿਆ ਹੈ ਜਿਸ ਵਿਚ ਮਾਸਟਰ ਕਾਡਰ ਨਾਲ ਸਬੰਧਤ 4185 ਪੋਸਟਾਂ ਭਰਨ ਦਾ ਫ਼ੈਸਲਾ ਲਿਆ ਗਿਆ ਹੈ, ਇਨ੍ਹਾਂ ’ਚ ਆਰਟ ਐਂਡ ਕਾਰਫ਼ਟ ਅਧਿਆਪਕਾਂ ਦੀਆਂ 250, ਲੈਕਚਰਾਰ ਕਾਡਰ 343 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਅਸਾਮੀਆਂ ਲਈ ਆਨ-ਲਾਈਨ ਅਰਜ਼ੀਆਂ ਭਰਤੀ ਬੋਰਡ ਦੀ ਵੈੱਬਸਾਈਟ ’ਤੇ ਦਾਖਲ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਪੀਟੀਆਈ ਅਧਿਆਪਕਾਂ ਲਈ ਸਰਕਾਰ ਨੇ 2000 ਅਸਾਮੀਆਂ ਵਾਸਤੇ ਇਸ਼ਤਿਹਾਰ ਕੱਢ ਕੇ ਕਿਹਾ ਗਿਆ ਹੈ ਕਿ ਭਰਤੀ ਪ੍ਰਿਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਦ ਕਿ ਇਸ ਤੋਂ ਇਲਾਵਾ ਐਲੀਮੈਂਟਰੀ ਟੀਚਰਾਂ ਵਾਸਤੇ 5994 ਅਸਾਮੀਆਂ ਲਈ ਅਰਜ਼ੀਆਂ ਮੰਗ ਲਈਆਂ ਗਈਆਂ ਹਨ। ਬੋਰਡ ਦੀ ਅਧਿਕਾਰਤ ਵੈੱਬਸਾਈਟ www.educationrecruitmentboard.com 'ਤੇ ਆਨਲਾਈਨ ਅਪਲਾਈ ਕਰੋ।


ਆਖਰ ਚੋਣਾਂ ਕਿਉਂ ਨਹੀਂ ਲੜਨਾ ਚਾਹੁੰਦੀਆਂ ਕਿਸਾਨ ਜਥੰਬਦੀਆਂ, ਕਿਸਾਨ ਲੀਡਰ ਕਾਂਦੀਆਂ ਨੇ ਦੱਸੀ ਅਸਲੀਅਤ


ਚੰਡੀਗੜ੍ਹ: ਅੰਦੋਲਨ ਦੀ ਜਿੱਤ ਮਗਰੋਂ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੰਬਦੀਆਂ ਨੂੰ ਆਪਣੀ ਪਾਰਟੀ ਬਣਾ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਬਾਰੇ ਕੁਝ ਕਿਸਾਨ ਲੀਡਰ ਹਾਮੀ ਭਰ ਰਹੇ ਹਨ ਜਦੋਂਕਿ ਕੁਝ ਇਸ ਦੇ ਪੱਖ ਵਿੱਚ ਨਹੀਂ ਹਨ। ਕਿਸਾਨ ਲੀਡਰਾਂ ਨੂੰ ਖਦਸ਼ਾ ਹੈ ਕਿ ਚੋਣਾਂ ਲੜਨ ਨਾਲ ਕਿਸਾਨ ਜਥੇਬੰਦੀਆਂ ਵੀ ਮਾੜੀ ਸਿਆਸਤ ਦਾ ਸ਼ਿਕਾਰ ਹੋ ਸਕਦੀਆਂ ਹਨ।

ਇਸ ਬਾਰੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਸਾਨ ਲੀਡਰ ਹਰਮੀਤ ਸਿੰਘ ਕਾਂਦੀਆਂ ਨੇ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੈ  ਤੇ ਉਹ ਚਾਹੁੰਦੇ ਹਨ ਕਿ ਕਿਸਾਨਾਂ ਨੇ ਜਦੋਂ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਤਾਂ ਫ਼ਿਰ ਪੰਜਾਬ ਦੀ ਅਗਵਾਈ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਹਰ ਕਿਸਾਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੈ।

ਕਾਦੀਆਂ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਵੀ ਗਏ ਤਾਂ ਹੋਰ ਪਾਰਟੀਆਂ ਵੱਲੋਂ ਜੋੜ-ਤੋੜ ਦੀ ਰਾਜਨੀਤੀ ਵੀ ਹੀ ਸਕਦੀ ਹੈ ਤੇ ਖਰੀਦੋ ਫਰੋਖਤ ਵੀ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਫਿਰ ਜਿਹੜੇ ਲੋਕ ਅੱਜ ਪਿਆਰ ਤੇ ਸਤਿਕਾਰ ਦਿੰਦੇ ਹਨ ਫਿਰ ਇਨ੍ਹਾਂ ਨੇ ਹੀ ਸਾਨੂੰ ਤੂੜੀ ਵਾਲੇ ਅੰਦਰ ਵਾੜ ਕੇ ਕੁੱਟਣਾ ਹੈ। ਇਹ ਬਹੁਤ ਗੰਭੀਰ ਮੁੱਦਾ ਹੈ। ਭਾਵੇਂ ਸਰੀਆਂ ਕੋਲ ਕਾਬਲੀਅਤ ਹੈ ਪਰ ਇਸ 'ਤੇ ਵੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।