Special Train to Run Between Saharanpur and Beas: ਪੰਜਾਬ ਦੇ ਬਿਆਸ ਵਿਖੇ ਸਥਿਤ ਰਾਧਾ ਸਵਾਮੀ ਸਤਸੰਗ ਡੇਰਾ ਵਿੱਚ ਲਗਾਤਾਰ ਵੱਧ ਰਹੀ ਸੰਗਤ ਨੂੰ ਦੇਖਦੇ ਹੋਏ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਇੱਕ ਹੋਰ ਵਿਸ਼ੇਸ਼ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਟਰੇਨ ਸਹਾਰਨਪੁਰ ਤੋਂ ਬਿਆਸ ਅਤੇ ਬਿਆਸ ਤੋਂ ਸਹਾਰਨਪੁਰ ਦੇ ਵਿਚਕਾਰ ਚਲਾਈ ਜਾਵੇਗੀ।
ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਲਿਆ ਗਿਆ ਇਹ ਫੈਸਲਾ
ਬਿਆਸ ਡੇਰਾ ਜਾਣ ਵਾਲੇ ਸਮਰਥਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਟਰੇਨ ਚਲਾਈ ਜਾ ਰਹੀ ਹੈ, ਜਿਸ ਨਾਲ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਲਾਭ ਮਿਲੇਗਾ। ਇਹ ਟਰੇਨ ਬਿਆਸ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ, ਜਗਾਧਰੀ ਵਰਕਸ਼ਾਪ, ਯਮੁਨਾਨਗਰ ਜਗਾਧਰੀ ਅਤੇ ਸਹਾਰਨਪੁਰ ਸਟੇਸ਼ਨਾਂ 'ਤੇ ਰੁਕੇਗੀ। ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਟ੍ਰੇਨ ਦਾ ਲਾਭ ਮਿਲੇਗਾ ਅਤੇ ਸਫਰ ਵੀ ਆਸਾਨ ਹੋ ਜਾਏਗਾ।
ਇਸ ਦਿਨ ਚਲਣਗੀਆਂ ਦੋ ਟਰੇਨਾਂ
ਮਿਲੀ ਜਾਣਕਾਰੀ ਅਨੁਸਾਰ ਟਰੇਨ ਨੰਬਰ 04565 ਅਤੇ 04566 ਹਨ, ਜੋ ਸਹਾਰਨਪੁਰ ਤੋਂ ਬਿਆਸ ਦੇ ਵਿਚਕਾਰ ਚਲਣਗੀਆਂ। ਇੱਕ ਟਰੇਨ ਜਾਣ ਲਈ ਅਤੇ ਦੂਜੀ ਵਾਪਸੀ ਲਈ ਹੈ। 21 ਮਾਰਚ (ਸ਼ੁੱਕਰਵਾਰ) ਨੂੰ ਸਹਾਰਨਪੁਰ ਤੋਂ ਰਾਤ ਕਰੀਬ 8:50 ਵਜੇ ਇਹ ਵਿਸ਼ੇਸ਼ ਟਰੇਨ (04565) ਚੱਲੇਗੀ ਅਤੇ ਸਵੇਰੇ ਕਰੀਬ 2:15 ਵਜੇ ਬਿਆਸ ਪਹੁੰਚ ਜਾਵੇਗੀ। ਇਸੇ ਤਰ੍ਹਾਂ, 23 ਮਾਰਚ ਨੂੰ ਵਾਪਸੀ ਲਈ ਟਰੇਨ ਨੰਬਰ 04566 ਬਿਆਸ ਤੋਂ ਦੁਪਹਿਰ 3 ਵਜੇ ਨਿਕਲੇਗੀ ਅਤੇ ਰਾਤ ਕਰੀਬ 8:20 ਵਜੇ ਸਹਾਰਨਪੁਰ ਪਹੁੰਚੇਗੀ। ਹੋਰ ਵਧੇਰੇ ਜਾਣਕਾਰੀ ਲਈ ਰੇਲਵੇ ਵਿਭਾਗ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।