ਜਲੰਧਰ : ਜਲੰਧਰ ਵਿੱਚ ਇੱਕ ਫੰਕਸ਼ਨ ਦੌਰਾਨ 12ਵੀਂ ਦੀ ਇੱਕ ਵਿਦਿਆਰਥਣ ਨੇ ਪੰਜਾਬ ਦੇ ਗਵਰਨਰ ਤੋਂ ਸਪੋਰਟਸ ਕਿੱਟ ਲਈ ਪੈਸੇ ਮੰਗ ਲਏ। ਦਰਅਸਲ ਗਵਰਨਰ ਵੀ.ਪੀ. ਸਿੰਘ ਬਦਨੌਰ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਜਲੰਧਰ ਪਹੁੰਚੇ ਸਨ। ਇੱਥੇ ਗਵਰਨਰ ਜਲੰਧਰ ਵਿੱਚ ਨਾਰੀ ਨਿਕੇਤਨ ਸਮਾਗਮ ਵਿੱਚ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਆਏ ਸਨ।


ਬੱਚਿਆਂ ਨੂੰ ਸਨਮਾਨਿਤ ਕਰਨ ਜਦੋਂ ਉਹ ਆਪਣੀ ਥਾਂ 'ਤੇ ਬੈਠੇ ਤਾਂ ਜਲੰਧਰ ਕੈਂਟ ਵਿੱਚ ਰਹਿਣ ਵਾਲੀ ਮੇਘਾ ਆਪਣੇ ਪਿਤਾ ਸੰਜੀਵ ਕੁਮਾਰ ਨਾਲ ਗਵਰਨਰ ਨੇੜੇ ਗਈ। ਉਸ ਨੇ ਗਵਰਨਰ ਨੂੰ ਕਿਹਾ ਕਿ ਜੇਕਰ ਸਰਕਾਰ ਸਰਕਾਰ ਉਸ ਦੀ ਮਦਦ ਕਰੇ ਤਾਂ ਉਹ ਆਪਣੀ ਖੇਡ ਅੱਗੇ ਜਾਰੀ ਰੱਖ ਸਕਦੀ ਹੈ। ਮੇਘਾ ਨੇ ਐਨ.ਸੀ.ਸੀ. ਵੱਲੋਂ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 7 ਗੋਲਡ ਮੈਡਲ ਜਿੱਤੇ ਹਨ।

ਮੇਘਾ ਨੇ ਕਿਹਾ ਕਿ ਮੇਰੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਪਰ ਖੇਡ ਜਾਰੀ ਰੱਖਣ ਦੇ ਲਈ ਮੈਨੂੰ ਕਿੱਟ ਅਤੇ ਰਾਈਫ਼ਲ ਦੀ ਜ਼ਰੂਰਤ ਹੈ। ਇਸ 'ਤੇ ਗਵਰਨਰ ਨੇ ਭਰੋਸਾ ਦਿੱਤਾ ਕਿ ਉਸ ਦੀ ਹਰ ਸੰਭਵ ਮਦਦ ਕੀਤੀ ਜਾਏਗੀ।
ਦੱਸਣਯੋਗ ਹੈ ਕਿ 7 ਗੋਲਡ ਮੈਡਲ ਜਿੱਤ ਚੁੱਕੀ ਮੇਘਾ ਦੇ ਪਿਤਾ ਸੰਜੀਵ ਕੁਮਾਰ ਦਰਜ਼ੀ ਹਨ।