ਦਰਅਸਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵਾਰ ਨਹੀਂ, ਬਲਕਿ ਦੋ ਵਾਰ ਤਨਖਾਹ ਭੇਜ ਦਿੱਤੀ। ਜਦੋਂ ਮੁਲਾਜ਼ਮਾਂ ਨੇ ਆਪਣਾ ਖਾਤਾ ਵੇਖਿਆ ਤਾਂ ਉਹ ਇਸ ਨੂੰ ਦੀਵਾਲੀ ਬੋਨਸ ਸਮਝਣ ਲੱਗੇ। ਪਰ ਸਰਕਾਰ ਨੇ ਤੁਰੰਤ ਆਪਣੀ ‘ਗ਼ਲਤੀ’ ਸੁਧਾਰਦਿਆਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਤਕਨੀਕੀ ਖਰਾਬੀ ਕਾਰਨ ਇਵੇਂ ਹੋ ਗਿਆ ਸੀ, ਇਸ ਲਈ ਮੁਲਾਜ਼ਮ ਆਪਣੇ ਖਾਤਿਆਂ ਵਿੱਚੋਂ ਤਨਖ਼ਾਹ ਨਾ ਕਢਵਾਉਣ।
ਇਸ ਸਬੰਧੀ ਸਰਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਵਾਰੀ ਤਨਖਾਹ ਆ ਗਈ ਸੀ ਪਰ ਉਸੇ ਵੇਲੇ ਸਰਕਾਰ ਨੇ ਆਪਣੀ ਗਲਤੀ ਵਿੱਚ ਸੁਧਾਰ ਕਰ ਲਿਆ। ਮੁਲਾਜ਼ਮਾਂ ਨੇ ਕਿਹਾ ਕਿ ਜੇ ਸਰਕਾਰ ਕੋਲੋਂ ਗਲਤੀ ਨਾਲ ਇਵੇਂ ਹੋਇਆ ਸੀ ਤਾਂ ਤਨਖਾਹਾਂ ਵਾਪਸ ਲੈਣਾ ਸਰਕਾਰ ਦਾ ਹੱਕ ਹੈ।
ਇਸ ਸਬੰਧੀ ਸਹਾਇਕ ਕਮਿਸ਼ਨਰ ਸ਼ਿਵਰਾਜ ਬਲ ਨੇ ਕਿਹਾ ਕਿ ਅਜਿਹਾ ਇਕੱਲੇ ਅੰਮ੍ਰਿਤਸਰ ਵਿੱਚ ਨਹੀਂ, ਬਲਕਿ ਸਾਰੇ ਪੰਜਾਬ ਵਿੱਚ ਦੋ ਵਾਰ ਤਨਖਾਹਾਂ ਟਰਾਂਫਰ ਹੋਈਆਂ ਸਨ ਤੇ ਇਹ ਸਭ ਤਕਨੀਕੀ ਖਰਾਬੀ ਕਰਕੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਕਿ ਉਹ ਖਾਤਿਆਂ ਵਿੱਚੋਂ ਦੂਜੀ ਤਨਖਾਹ ਨਾ ਕਢਵਾਉਣ।