ਬਠਿੰਡਾ ਵਾਲਿਆਂ ਦਾ ਸਾਈਕਲ 'ਤੇ ਬਰਾਤ, ਲਾੜੀ ਵੀ ਸਾਈਕਲ 'ਤੇ ਵਿਦਾ
ਗੱਗੀ ਦਾ ਮੰਨਣਾ ਹੈ ਕਿ ਸਾਦੇ ਵਿਆਹ ਨਾਲ ਅਸੀਂ ਫੋਕੇ ਦਿਖਾਵਿਆਂ ਤੋਂ ਬਚ ਸਕਦੇ ਹਾਂ। ਉਸ ਨੇ ਕਿਹਾ ਕਿ ਲੱਖਾਂ ਰੁਪਏ ਵਿਆਹਾਂ 'ਤੇ ਲਾ ਕੇ ਕਰਜ਼ੇ ਹੇਠ ਆਉਣ ਵਾਲੇ ਪਰਿਵਾਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਦੇ ਵਿਆਹ ਕਰਕੇ ਇਸੇ ਪੈਸੇ ਦੀ ਵਰਤੋਂ ਚੰਗੇ ਸਮਾਜ ਸਿਰਜਣ 'ਚ ਲਗਾਉਣ।
ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੈ। ਰਾਹਗੀਰਾਂ ਨੇ ਵੀ ਇਸ ਨੌਜਵਾਨ ਦਾ ਹੌਸਲਾ ਵਧਾਇਆ ਤੇ ਹਰ ਕੋਈ ਫੋਟੋਆਂ ਖਿਚਵਾਉਂਦੇ ਨਜ਼ਰ ਆਇਆ।
ਸਵੇਰੇ ਗੱਗੀ ਆਪਣੀ ਹਮਸਫ਼ਰ ਨੂੰ ਲੈਣ ਲਈ ਮੌੜ ਘੁੰਮਣ ਭਾਈ ਦੇਸਾ ਭੈਣੀ ਬਾਘਾ ਹੋ ਕੇ ਪਿੰਡ ਠੂਠਿਆਂਵਾਲੀ 20 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਹੁੰਚਿਆ। ਵਾਪਸੀ 'ਤੇ ਵੀ ਉਹ ਆਪਣੇ ਜੀਵਨ ਸਾਥੀ ਨੂੰ ਸਾਈਕਲ 'ਤੇ ਹੀ ਅੱਗੇ ਬਿਠਾ ਕੇ ਕੁਦਰਤ ਨੂੰ ਬਚਾਉਣ ਦੀਆਂ ਬਾਤਾਂ ਪਾਉਂਦਾ ਪਿੰਡ ਰਾਮਨਗਰ ਪਹੁੰਚਿਆ।
ਜੀ ਹਾਂ, ਗੱਗੀ ਦੇ ਵਿਆਹ ‘ਚ ਪੈਸੇ ਦੀ ਬਰਬਾਦੀ ਨੂੰ ਰੋਕਣ ਦੇ ਨਾਲ ਹੀ ਵਾਤਾਰਰਣ ਨੂੰ ਸੁਰੱਖਿਅਤ ਰੱਖਣ ਦਾ ਵੀ ਖਾਸ ਅੰਦਾਜ਼ ‘ਚ ਸੁਨੇਹਾ ਦਿੱਤਾ ਗਿਆ। ਗੱਗੀ ਨੇ ਆਪਣੇ ਵਿਆਹ ਨੂੰ ਬੜੇ ਹੀ ਸਾਦੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦੇ ਹੋਏ ਸਪੂੰਰਨ ਕੀਤਾ।
ਜਿੱਥੇ ਅੱਜ ਦੇ ਸਮੇਂ ‘ਤੇ ਦਿਖਾਵੇ ਲਈ ਲੋਕ ਲੱਖਾਂ ਰੁਪਇਆ ਖ਼ਰਚ ਕਰਦੇ ਹਨ, ਅਜਿਹੇ ‘ਚ ਇਸ ਦਿਖਾਵੇ ਤੋਂ ਪਰੇ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੱਗੀ ਨੇ ਆਪਣਾ ਵਿਆਹ ਬੇਹੱਦ ਸਾਦਗੀ ਭਰੇ ਅੰਦਾਜ਼ ‘ਚ ਕੀਤਾ।