ਚੰਡੀਗੜ੍ਹ: "ਅਪਣਾ ਪੰਜਾਬ ਪਾਰਟੀ" ਨੇ ਗੁਰਦਾਸਪੁਰ ਲੋਕ ਸਭਾ ਚੋਣ ਲਈ ਅਕਾਲੀ-ਬੀਜੇਪੀ ਉਮੀਦਵਾਰ ਸਵਰਨ ਸਿੰਘ ਸਲਾਰੀਆ ਨੂੰ ਹਮਾਇਤ ਦੇ ਦਿੱਤੀ ਹੈ। ਉਹਨਾਂ ਕਿਹਾ ਇਹ ਹਮਾਇਤ ਐਨ ਡੀ ਏ ਨੂੰ ਹੈ ਤੇ ਅੱਗੇ ਵੀ ਇਸ ਬਾਰੇ ਸੋਚਿਆ ਜਾਵੇਗਾ।


ਪਾਰਟੀ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਉਹਨਾਂ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਨੋਟਬੰਦੀ ਤੇ GST ਨਾਲ ਦੇਸ਼ ਨੂੰ ਵੱਡਾ ਫਾਇਦਾ ਹੋਇਆ ਹੈ ਤੇ ਮੋਦੀ ਦੀ ਅਗਵਾਈ 'ਚ ਦੇਖ ਅੱਗੇ ਵੱਧ ਰਿਹਾ ਹੈ।

ਉਹਨਾਂ ਕਿਹਾ ਕਿ ਆਰ ਐਸ ਐਸ ਦੇਸ਼ ਤੇ ਸਿੱਖਾਂ ਲਈ ਹਮੇਸ਼ਾਂ ਚੰਗਾ ਸੋਚਦੀ ਹੈ ਤੇ ਉਹਨਾਂ ਨੂੰ ਆਰ ਐਸ ਐਸ ਤੋਂ ਕੋਈ ਸਮੱਸਿਆ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਲਈ ਇਸ ਸਮੇਂ ਇਹੀ ਫੈਸਲਾ ਸਭ ਤੋਂ ਠੀਕ ਸੀ ਤੇ ਅਸੀਂ ਪੰਜਾਬ ਦੇ ਹਿਤ ਨੂੰ ਦੇਖਦਿਆਂ ਹੀ ਇਹ ਫ਼ੈਸਲਾ ਲਿਆ ਹੈ।