ਲਿਬੜਾ ਫਾਰਮ ਹਾਊਸ 'ਚੋਂ ਮਿਲਿਆ ਹਥਿਆਰਾਂ ਦਾ ਜ਼ਖੀਰਾ
ਏਬੀਪੀ ਸਾਂਝਾ | 08 Oct 2017 06:38 PM (IST)
ਪ੍ਰਤੀਕਾਤਮਕ ਤਸਵੀਰ
ਖੰਨਾ: ਸ਼ਹਿਰ ਵਿੱਚ ਬਣੇ ਹੋਏ ਲਿਬੜਾ ਫਾਰਮ ਹਾਊਸ ਵਿੱਚੋਂ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਇਸ ਮੌਕੇ ਏਅਰਗੰਨ ਤੋਂ ਲੈ ਕੇ ਸੈਮੀ ਆਟੋਮੈਟਿਕ ਰਾਈਫਲ ਤਕ ਦੇ ਹਥਿਆਰ ਮਿਲੇ ਸਨ। ਪੁਲਿਸ ਕਪਤਾਨ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਬਰਾਮਦ ਕੀਤੇ ਹਥਿਆਰਾਂ ਵਿੱਚ ਇੱਕ ਟੈਲੀਸਕੋਪਿਕ ਏਅਰਗੰਨ, ਇੱਕ ਸੈਮੀ ਆਟੋਮੈਟਿਕ ਰਾਈਫਲ 12 ਬੋਰ, ਇੱਕ ਸੈਮੀ ਆਟੋਮੈਟਿਕ ਪੰਪ ਐਕਸ਼ਨ 12 ਬੋਰ, ਇੱਕ ਰਾਈਫਲ 30 ਬੋਰ, ਏਅਰ ਗੰਨ 450 ਬੋਰ, ਇਕਹਰੀ ਨਾਲ ਵਾਲੀ ਬੰਦੂਕ 303, 319 ਕਾਰਤੂਸ ਤੇ 140 ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਗੁਰਬਿਕਰਮ ਸਿੰਘ ਲਿਬੜਾ, ਹਰਪ੍ਰੀਤ ਸਿੰਘ ਤੇ ਡ੍ਰਾਈਵਰ ਮੰਗੀ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਹੈ। ਪੁਲਿਸ ਨੇ ਇਸ ਅਸਲੇ ਨੂੰ ਨਾਜਾਇਜ਼ ਕਰਾਰ ਦਿੱਤਾ ਹੈ ਪਰ ਨਾਲ ਹੀ ਇਹ ਵੀ ਦੱਸਿਆ ਕਿ ਹੋ ਸਕਦਾ ਹੈ ਕਿ ਇਸ ਵਿੱਚੋਂ ਲਾਇਸੰਸੀ ਵੀ ਹੋਵੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।