ਗੁਰਦਾਸਪੁਰ: ਲਗਾਤਾਰ ਤਿੰਨ ਦਿਨ ਚਲੇ ਕਿਸਾਨਾਂ ਦਾ ਧਰਨਾ ਅੱਜ ਖ਼ਤਮ ਹੋ ਗਿੳਾ ਹੈ। ਕਿਸਾਨਾਂ ਨੇ ਗੰਨੇ ਦੇ ਬਕਾਇਆ ਰਕਮ ਦੇ ਭੁਗਤਾਨ ਨਾ ਹੋਣ ਕਾਰਨ ਸ਼੍ਰੀ ਹਰਗੋਬਿੰਦਪੁਰ ਕੋਲ ਗੁਰਦਾਸਪੁਰ-ਚੰਡੀਗੜ੍ਹ ਹਾਈਵੇਅ ‘ਤੇ ਧਰਨਾ ਦਿੱਤਾ ਹੋਇਆ ਸੀ। ਜਿਸ ਦੇ ਤੀਜੇ ਦਿਨ ਕੈਬਿਨਟ ਮੰਤਰੀ ਤ੍ਰਿਪਤ ਬਾਜਵਾ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਦੇ ਨਾਲ ਇਸ ਮੌਕੇ ‘ਤੇ ਕੀੜੀ ਚੱਢਾ ਸ਼ੁਗਰ ਮੀਲ ਦੇ ਅਧਿਕਾਰੀ ਅਤੇ ਕੇਨ ਕਮੀਸ਼ਨਰ ਵੀ ਮੌਜੂਦ ਰਹੇ।
ਤੀਜੇ ਦਿਨ ਕਿਸਾਨਾਂ ਦਾ ਧਰਨਾ ਖ਼ਤਮ ਹੋ ਗਿਆ ਹੈ। ਸਰਕਾਰ ਨੇ ਬਕਾਇਆ ਰਕਮ ਚੋਂ ਚਾਰ ਕਰੋੜ ਰੁਪਏ ਦਿੱਤੇ ਅਤੇ ਉਨ੍ਹਾਂ ਨੂੰ ਰੋਜਾਨਾ ਡੇਢ ਕਰੋੜ ਰੁਪਏ ਦੇਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕੀੜੀ ਚੱਢਾ ਚਿੰਨੀ ਮਿਲ ਵੀ ਕਿਸਾਨਾਂ ਨੂੰ ਬਕਾਇਆ ਰਕਮ 15 ਜਨਵਰੀ ਤਕ ਦੇ ਦਵੇਗੀ।
ਦੱਸ ਦਈਏ ਕਿ ਕਰੀਬ 1300 ਕਿਸਾਨਾਂ ਨੇ ਇਸ ਧਰਨੇ ‘ਚ ਹਿੱਸਾ ਲਿਆ। ਸਾਰੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਨਾਰੇਬਾਜ਼ੀ ਕੀਤੀ। ਧਰਨੇ ‘ਚ ਬਟਾਲਾ, ਗੁਰਦਾਸਪੁਰ, ਟਾਂਡਾ, ਗੋਰਾਇਆ ਦੇ ਕਿਸਾਨ ਸ਼ਾਮਲ ਹੋਏ ਸੀ।
ਧਰਨੇ ‘ਤੇ ਬੈਠੇ ਕਿਸਾਨਾਂ ਨਾਲ ਕੈਬਿਨਟ ਮੰਤਰੀ ਬਾਜਵਾ ਦੀ ਮੁਲਾਕਾਤ, ਕਿਸਾਨਾਂ ਦਾ ਧਰਨਾ ਖ਼ਤਮ
ਏਬੀਪੀ ਸਾਂਝਾ
Updated at:
23 Nov 2019 12:52 PM (IST)
ਲਗਾਤਾਰ ਤਿੰਨ ਦਿਨ ਚਲੇ ਕਿਸਾਨਾਂ ਦਾ ਧਰਨਾ ਅੱਜ ਖ਼ਤਮ ਹੋ ਗਿੳਾ ਹੈ। ਕਿਸਾਨਾਂ ਨੇ ਗੰਨੇ ਦੇ ਬਕਾਇਆ ਰਕਮ ਦੇ ਭੁਗਤਾਨ ਨਾ ਹੋਣ ਕਾਰਨ ਸ਼੍ਰੀ ਹਰਗੋਬਿੰਦਪੁਰ ਕੋਲ ਗੁਰਦਾਸਪੁਰ-ਚੰਡੀਗੜ੍ਹ ਹਾਈਵੇਅ ‘ਤੇ ਧਰਨਾ ਦਿੱਤਾ ਹੋਇਆ ਸੀ। ਜਿਸ ਦੇ ਤੀਜੇ ਦਿਨ ਕੈਬਿਨਟ ਮੰਤਰੀ ਤ੍ਰਿਪਤ ਬਾਜਵਾ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮਿਲਣ ਪਹੁੰਚੇ।
- - - - - - - - - Advertisement - - - - - - - - -