ਗੁਰਦਾਸਪੁਰ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਅਤਿ ਸੰਵੇਦਨਸ਼ੀਲ ਹਲਕਾ ਮੰਨਣ ਦੇ ਪੱਖ ਵਿੱਚ ਫੈਸਲਾ ਦੇ ਦਿੱਤਾ ਹੈ। ਹੁਣ ਗੁਰਦਾਸਪੁਰ ਵਿੱਚ ਚੋਣਾਂ ਲਈ ਨੀਮ ਫ਼ੌਜੀ ਦਸਤਿਆਂ ਦੀਆਂ ਨੌਂ ਕੰਪਨੀਆਂ ਵਧੇਰੇ ਤਾਇਨਾਤ ਕੀਤੀਆਂ ਜਾਣਗੀਆਂ।
ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ, ਜਿਸ 'ਤੇ ਹਾਈਕੋਰਟ ਨੇ ਅੱਜ ਫੈਸਲਾ ਦਿੱਤਾ ਹੈ। ਸੰਨੀ ਦਿਓਲ ਦੇ ਵਕੀਲ ਐਲ.ਐਸ. ਵਿਰਕ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੁਰੱਖਿਆ ਸਬੰਧੀ ਕਈ ਵਾਰ ਅਪੀਲ ਕੀਤੀ ਸੀ ਪਰ ਕੋਈ ਅਸਰ ਨਾ ਹੋਇਆ। ਇਸ ਲਈ ਉਨ੍ਹਾਂ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਖ਼ਦਸ਼ਾ ਹੈ ਕਿ ਇੱਥੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਹੋ ਸਕਦੀਆਂ ਹਨ, ਇਸ ਲਈ ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਣਨ ਦੀ ਮੰਗ ਕੀਤੀ ਜਾ ਰਹੀ ਸੀ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਨੀਮ ਫ਼ੌਜੀ ਦਸਤਿਆਂ ਦੀਆਂ 15 ਦੀ ਬਜਾਏ 24 ਕੰਪਨੀਆਂ ਵੋਟਿੰਗ ਦੌਰਾਨ ਸੁਰੱਖਿਆ ਪ੍ਰਬੰਧ ਦੇਖਣਗੀਆਂ। ਗੁਰਦਾਸਪੁਰ ਲੋਕ ਸਭਾ ਹਲਕੇ ਵਿੱਛ 1826 ਬੂਥ ਹਨ, ਜਿਨ੍ਹਾਂ ਵਿੱਚੋਂ 111 ਨੂੰ ਅਤਿ ਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਹੈ ਅਤੇ 460 ਬੂਥ ਸੰਵੇਦਨਸ਼ੀਲ ਹਨ। ਇਸ ਦੇ ਨਾਲ ਹੀ 1,000 ਪੋਲਿੰਗ ਬੂਥਾਂ ਦੀ ਨਿਗਰਾਨੀ ਮੁੱਖ ਚੋਣ ਕਮਿਸ਼ਨਰ ਦਫ਼ਤਰ ਚੰਡੀਗੜ੍ਹ ਵਿੱਚ ਲਾਈਵ ਵੀਡੀਓ ਰਾਹੀਂ ਕੀਤੀ ਜਾਵੇਗੀ।
ਸੰਨੀ ਦਿਓਲ ਨੇ ਕੀਤੀ ਆਪਣੇ ਹਲਕੇ ਦੀ ਸੁਰੱਖਿਆ ਵਧਾਉਣ ਦੀ ਮੰਗ, ਹਾਈਕੋਰਟ ਨੇ ਜਾਰੀ ਕੀਤੇ ਹੁਕਮ
ਏਬੀਪੀ ਸਾਂਝਾ
Updated at:
17 May 2019 09:11 PM (IST)
ਉਨ੍ਹਾਂ ਕਿਹਾ ਕਿ ਸਾਨੂੰ ਖ਼ਦਸ਼ਾ ਹੈ ਕਿ ਇੱਥੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਹੋ ਸਕਦੀਆਂ ਹਨ, ਇਸ ਲਈ ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਣਨ ਦੀ ਮੰਗ ਕੀਤੀ ਜਾ ਰਹੀ ਸੀ।
- - - - - - - - - Advertisement - - - - - - - - -