ਚੰਡੀਗੜ੍ਹ: ਗੁਰਦਾਸਪੁਰ (Gurdaspur) ਤੋਂ ਐਮਪੀ ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ (mansukh mandaviya) ਕੋਲ ਖਾਸ ਮੰਗ ਰੱਖੀ ਹੈ। ਸੰਨੀ ਦਿਓਲ (Sunny Deol) ਨੇ ਮਾਂਡਵੀਆ ਨਾਲ ਸਿਹਤ ਸੱਮਸਿਆਵਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਹੈ। ਉਨ੍ਹਾਂ ਨੇ ਮਾਂਡਵੀਆ ਨੂੰ ਕਿਹਾ ਹੈ ਕਿ ਮੇਰੇ ਇਲਾਕੇ 'ਚ AIIMS ਜਾਂ PGI ਦਾ ਸੈਟੇਲਾਈਟ ਕੇਂਦਰ ਸਥਾਪਤ ਕੀਤਾ ਜਾਵੇ।


ਕੈਪਟਨ ਮਗਰੋਂ ਹੁਣ ਨਵਜੋਤ ਸਿੱਧੂ ਵੀ ਬਣਾ ਸਕਦੇ ਵੱਖਰਾ ਫਰੰਟ, ਇੰਝ ਹੋਈਆਂ ਅਟਕਲਾਂ ਤੇਜ਼


ਸੰਨੀ ਦਿਓਲ ਨੇ ਇਸ ਬਾਰੇ ਸੰਦੇਸ਼ ਜਾਰੀ ਕਰਦਿਆਂ ਕਿਹਾ ਮੈਂ ਆਪਣੇ ਲੋਕ ਸਭਾ ਦੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਸਿਹਤ ਸੱਮਸਿਆਵਾਂ ਨੂੰ ਲੈ ਕੇ ਇੱਕ ਬੈਠਕ ਹੋਈ। ਇਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੂੰ ਲੋਕਾਂ ਨੂੰ ਆ ਰਹੀਆਂ ਸਿਹਤ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ।




ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਨੀ ਨੇ ਦੱਸਿਆ ਕਿ ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਆਪਣੇ ਇਲਾਜ ਲਈ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ। ਉਨ੍ਹਾਂ ਤੋਂ ਮੰਗ ਕੀਤੀ ਕਿ ਇੰਨਾ ਸਮੱਸਿਆਵਾਂ ਨੂੰ ਦੇਖਦਿਆਂ ਹੋਇਆਂ ਮੇਰੇ ਇਲਾਕੇ 'ਚ AIIMS ਜਾਂ PGI ਦੇ ਸੈਟੇਲਾਈਟ ਕੇਂਦਰ ਸਥਾਪਤ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਵੱਲੋਂ ਸਕਾਰਾਤਮਕ ਜਵਾਬ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਇਸਨੂੰ ਪ੍ਰਮੁੱਖਤਾ ਦਿੰਦਿਆਂ ਹੋਇਆ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸੰਨੀ ਦਿਓਲ ਨੇ ਅੱਗੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਜਲਦ ਹੀ ਇਹ ਤੋਹਫ਼ਾ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਾਂਗਾ।


ਇਹ ਵੀ ਪੜ੍ਹੋ: ਔਰਤਾਂ ਲਈ ਖਾਸ ਸਰਕਾਰੀ ਸਕੀਮ: ਸਿੱਧੇ ਖਾਤਿਆਂ 'ਚ ਆਉਣਗੇ 6000 ਰੁਪਏ, ਜਾਣੋ ਕਿਵੇਂ ਕਰਵਾਉਣੀ ਰਜਿਸਟ੍ਰੇਸ਼ਨ?