Punjab News: ਗੁਰਦਾਸਪੁਰ ਦੇ ਹੀਰੇ ਪਿੰਡ ਵਿੱਚ ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ ਹੈ। ਦੱਸ ਦਈਏ ਕਿ ਜਵਾਨ ਅਰਜੁਨ ਸਿੰਘ 155 ਇਨਫੈਂਟਰੀ (ਟੀ.ਏ.) ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਸਮੇਂ ਰਾਜੌਰੀ, ਜੰਮੂ ਵਿੱਚ ਤਾਇਨਾਤ ਸੀ।


ਫੌਜੀ 15 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਸੀ। ਇਸ ਦੌਰਾਨ ਉਹ ਆਪਣੇ ਕਿਸੇ ਕੰਮ ਲਈ ਕਿਤੇ ਗਿਆ ਹੋਇਆ ਸੀ, ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਹ ਟਰਾਲੀ ਦੀ ਚਪੇਟ ਵਿੱਚ ਆ ਕੇ ਸੜਕ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।


ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਵਾਨ ਅਰਜੁਨ ਸਿੰਘ ਦੇ ਪਰਿਵਾਰਕ ਮੈਂਬਰ ਸਾਬਕਾ ਕਾਂਸਟੇਬਲ ਚਰਨਜੀਤ ਸਿੰਘ ਨੇ ਦੱਸਿਆ ਕਿ ਸੂਬੇਦਾਰ ਅਰਜੁਨ ਸਿੰਘ ਕਿਸੇ ਜ਼ਰੂਰੀ ਕੰਮ ਲਈ ਪਿੰਡ ਜੌੜਾ ਛਤਰ ਜਾ ਰਿਹਾ ਸੀ। ਜੌੜਾ ਛਤਰਾਂ ਨੇੜੇ ਕਿਸੇ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਸਾਈਡ ’ਤੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਇਹ ਵੀ ਪੜ੍ਹੋ: Amritpal Singh: ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਨਾਲ ਸਿਆਸੀ ਹਲਕਿਆਂ 'ਚ ਹਿੱਲਜੁਲ, ਜਾਣੋ ਕਿਸ-ਕਿਸ ਪਾਰਟੀ ਨੂੰ ਲੱਗੇਗਾ ਝਟਕਾ


ਇਸ ਘਟਨਾ ਵਿੱਚ ਉਸ ਦਾ ਛੋਟਾ ਬੱਚਾ ਵੀ ਜ਼ਖ਼ਮੀ ਹੋ ਗਿਆ ਜਿਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਆਪਣਾ ਨਵਾਂ ਘਰ ਬਣਵਾ ਰਿਹਾ ਸੀ, ਜਿਸ ਕਰਕੇ ਉਹ ਛੁੱਟੀ 'ਤੇ ਆਇਆ ਸੀ। ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸ ਨੇ ਕੁਝ ਦਿਨ ਪਹਿਲਾਂ ਛੁੱਟੀ ਵਧਾ ਦਿੱਤੀ ਸੀ।


ਉੱਥੇ ਹੀ ਸ਼ਰਧਾਂਜਲੀ ਦੇਣ ਲਈ ਪਹੁੰਚੇ 155 ਇਨਫੈਂਟਰੀ (ਟੀ.ਏ.) ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਬਹੁਤ ਹੋਣਹਾਰ ਅਤੇ ਬਹਾਦਰ ਸਿਪਾਹੀ ਸਨ ਅਤੇ ਉਹ ਹਮੇਸ਼ਾ ਆਪਣੇ ਜੂਨੀਅਰਾਂ ਨਾਲ ਪਿਆਰ ਨਾਲ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਅਰਜਨ ਸਿੰਘ ਦੀ ਮੌਤ ਨਾਲ ਉਨ੍ਹਾਂ ਦੀ ਯੂਨਿਟ ਨੂੰ ਵੱਡਾ ਘਾਟਾ ਪਿਆ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ।


ਇਹ ਵੀ ਪੜ੍ਹੋ: Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ