Stubble Burning: ਹੁਣ ਸੰਗਰੂਰ ਜ਼ਿਲ੍ਹੇ ਵਿੱਚ ਕੋਈ ਵੀ ਕਿਸਾਨ ਕਣਕ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਸਕੇਗਾ। ਇਸ ਨੂੰ ਲੈ ਕੇ ਅੱਜ ਡੀਸੀ ਸੰਗਰੂਰ ਨੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੰਗਰੂਰ ਪ੍ਰਸ਼ਾਸ਼ਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਕਿ ਸਮੇਂ-ਸਮੇਂ 'ਤੇ ਚੈਕਿੰਗ ਕਰਨਗੀਆਂ।

Continues below advertisement



ਪਰਾਲੀ ਦੀ ਵਰਤੋਂ ਕਾਫੀ ਹੋਰ ਕੰਮਾਂ ਵਿੱਚ ਕੀਤੀ ਜਾ ਸਕਦੀ


ਜਤਿੰਦਰ ਜੋਰਾਵਾਲ ਡੀਸੀ ਸੰਗਰੂਰ ਨੇ ਪੱਤਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਣਕ ਦੀ ਪਰਾਲੀ ਦੀ ਵਰਤੋਂ ਕਾਫੀ ਹੋਰ ਕੰਮਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਤੂੜੀ ਨੂੰ ਪਸ਼ੂ ਵੀ ਖਾਂਦੇ ਹਨ ਅਤੇ ਤੂੜੀ ਕਰਨ ਤੋਂ ਬਾਅਦ ਥੋੜੀ ਬਹੁਤ ਬਚੀ ਹੋਈ ਕਣਕ ਦੀ ਪਰਾਲੀ ਜ਼ਮੀਨ ਵਿੱਚ ਵੀ ਗਲ ਕੇ ਖਾਦ ਦਾ ਕੰਮ ਕਰਦੀ ਹੈ ।


ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ 


ਪਰ ਕਈ ਕਿਸਾਨ ਕਣਕ ਦੀ ਪਰਾਲੀ ਨੂੰ ਵੀ ਅੱਗ ਲਗਾ ਦਿੰਦੇ ਹਨ ਜਿਸ ਨਾਲ ਵਾਤਾਵਰਨ ਦੇ ਨਾਲ ਨਾਲ ਉਹਨਾਂ ਦੀ ਜ਼ਮੀਨ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ ਤਾਂ ਹੁਣ ਉਸ ਨੂੰ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨਿਕ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ । ਡੀਸੀ ਸੰਗਰੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੇਤੀਬਾੜੀ ਮਹਿਕਮਾ, ਕੋਆਪਰੇਟਿਵ ਡਿਪਾਰਟਮੈਂਟ ਅਤੇ ਪੋਲਿਊਸ਼ਨ ਕੰਟਰੋਲ ਬੋਰਡ, ਰੈਵਨਿਊ ਡਿਪਾਰਟਮੈਂਟ ਇਹਨਾਂ ਸਾਰੇ ਮਹਿਕਮਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।


ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ


ਟੀਮਾਂ ਬਣਾ ਕੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਸੁਚੇਤ ਕੀਤਾ ਜਾਵੇ ਕਿ ਕਣਕ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਵਾਤਾਵਰਨ ਦਾ ਵੱਡੇ ਪੱਧਰ ਉੱਪਰ ਨੁਕਸਾਨ ਹੁੰਦਾ ਹੈ ਹੈ ਅਤੇ ਅਗਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਹੋਵੇਗੀ ਤਾਂ ਇਹ ਟੀਮਾਂ ਉਸ ਨੂੰ ਹਰ ਤਰੀਕੇ ਦਾ ਸੁਝਾਵ ਦੇਣਗੀਆਂ।


ਡੀਸੀ ਸੰਗਰੂਰ ਵੱਲੋਂ ਕਿਸਾਨਾਂ ਨੂੰ ਖਾਸ ਬੇਨਤੀ


ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਕਣਕ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ ,ਵਾਤਾਵਰਨ ਨੂੰ ਬਚਾਇਆ ਜਾਵੇ, ਕਿਉਂਕਿ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਪਸ਼ੂ ਵੀ ਖਾਂਦੇ ਹਨ ਅਤੇ ਹੋਰ ਵੀ ਕਈ ਕੰਮਾਂ ਦੇ ਵਿੱਚ ਕਣਕ ਦੀ ਪਰਾਲੀ ਕੰਮ ਆਉਂਦੀ ਹੈ।