ਅੰਮ੍ਰਿਤਸਰ: ਕੇਂਦਰੀ ਮੰਤਰੀ ਅਤੇ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਵੱਲੋਂ ਮੌਜੂਦਾ ਐਮਪੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੂੰ ਖੁੱਲੀ ਬਹਿਸ ਦੀ ਚੁਣੌਤੀ ਨੂੰ ਔਜਲਾ ਨੇ ਸਵੀਕਾਰ ਕਰ ਲਿਆ ਹੈ। ਔਜਲਾ ਦਾ ਕਹਿਣਾ ਹੈ ਕਿ ਉਹ ਬਹਿਸ ਦੇ ਲਈ ਤਿਆਰ ਹਨ ਪੁਰੀ ਸਾਹਿਬ ਜਦੋਂ ਕਹਿਣਗੇ ਉਹ ਬਹਿਸ 'ਤੇ ਜ਼ਰੂਰ ਆਉਣਗੇ। ਇਸ ਤੋਂ ਇਲਾਵਾ ਔਜਲਾ ਨੇ ਪੁਰੀ ਵੱਲੋਂ ਉਨ੍ਹਾਂ ਦੀ  ਵਿਦਿਅਕ ਯੋਗਤਾ 'ਤੇ ਸਵਾਲ ਚੁੱਕਣ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।


ਔਜਲਾ ਦਾ ਕਹਿਣਾ ਹੈ ਕਿ ਹਰਦੀਪ ਪੁਰੀ ਪੈਰਾਸ਼ੂਟ ਰਾਹੀਂ ਆਏ ਹੋਏ ਉਮੀਦਵਾਰ ਹਨ ਅਜੇ ਉਹ ਇਸ ਕਰਕੇ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਨੂੰ ਹਵਾ ਵਿੱਚ ਹੀ ਦੇਖ ਰਹੇ ਹਨ, ਜਦ ਕਿ ਉਹ ਅੰਮ੍ਰਿਤਸਰ ਦੀ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਹਨ।

ਔਜਲਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਇਹ ਦੱਸਣ ਕਿ ਕੇਂਦਰ ਸਰਕਾਰ ਨੇ ਪੰਜ ਸਾਲ ਕਿਹੜੇ ਕੰਮ ਕੀਤੇ ਹਨ ਭਾਜਪਾ ਜੀਐਸਟੀ ਜਾਂ ਨੋਟਬੰਦੀ 'ਤੇ ਵੋਟ ਕਿਉਂ ਨਹੀਂ ਮੰਗਦੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਔਜਲਾ ਨੇ ਕਿਹਾ ਕਿ ਹਰਦੀਪ ਪੁਰੀ ਨੇ ਕੇਂਦਰੀ ਮੰਤਰੀ ਹੁੰਦਿਆਂ ਪੰਜਾਬ ਜਾਂ ਅੰਮ੍ਰਿਤਸਰ ਨੂੰ ਕਿਹੜੀ ਛੋਟੀ ਜਾਂ ਵੱਡੀ ਦੇਣ ਹੈ।