ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਹਿਸਾਰ 'ਚ ਕਿਸਾਨਾਂ 'ਤੇ ਲਾਠੀਚਾਰਜ ਹੋਇਆ। ਇਸ ਬਾਰੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਅੱਜ ਹਿਸਾਰ 'ਚ ਕਿਸਾਨਾਂ ਤੇ ਪਲਾਸਟਿਕ ਦੀਆਂ ਗੋਲ਼ੀਆਂ ਚਲਾਈਆਂ ਗਈਆਂ ਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ ਗਏ।


ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ। ਗੁਰਨਾਮ ਸਿੰਘ ਚੜੂਨੀ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਕੋਵਿਡ-19 ਦੌਰਾਨ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਹੈ ਤਾਂ ਉਦਘਾਟਨ ਸਮਾਗਮ 'ਚ 500 ਲੋਕ ਇਕੱਠੇ ਕਿਉਂ ਹੋ ਰਹੇ ਹਨ। ਉਦਘਾਟਨ ਆਨਲਾਈਨ ਵੀ ਹੋ ਸਕਦਾ ਹੈ।


ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਨਾਲ ਪੰਗੇ ਕਿਉਂ ਲੈ ਰਹੀ ਹੈ। ਗੁਰਨਾਮ ਸਿੰਘ ਚੜੂਨੀ ਨੇ ਸਰਕਾਰ 'ਤੇ ਕੋਰੋਨਾ ਫੈਲਾਉਣ ਤੇ ਦੰਗੇ ਕਰਵਾਉਣ ਦੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਬੀਜੇਪੀ ਤੇ ਜੇਜੇਪੀ ਲੀਡਰ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।


ਚੜੂਨੀ ਨੇ ਕਿਹਾ ਅਸੀਂ ਮਰਦੇ ਦਮ ਤਕ ਇਨ੍ਹਾਂ ਦਾ ਮੁਕਾਬਲਾ ਕਰਾਂਗੇ। ਇਨ੍ਹਾਂ ਨੂੰ ਕਿਸੇ ਵੀ ਹਾਲਾਤ 'ਚ ਦਾਖਲ ਨਹੀਂ ਹੋਣ ਦੇਵਾਂਗੇ। ਦੱਸ ਦੇਈਏ ਕਿ ਕਿਸਾਨਾਂ ਨੇ ਬੀਜੇਪੀ ਤੇ ਜੇਜੇਪੀ ਲੀਡਰਾਂ ਦੇ ਵਿਰੋਧ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ।


ਇਹ ਵੀ ਪੜ੍ਹੋIsrael Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ


ਇਹ ਵੀ ਪੜ੍ਹੋਬੁਰੀ ਤਰ੍ਹਾਂ ਫਸਿਆ Sushil Kumar! ਪਹਿਲਵਾਨ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ


ਇਹ ਵੀ ਪੜ੍ਹੋ: Himachal Corona Curfew: ਹਿਮਾਚਲ ਵਿੱਚ 26 ਮਈ ਤੱਕ ਵਧਿਆ ਕੋਰੋਨਾ ਕਰਫਿਊ, ਦੁਕਾਨਾਂ ਦੋ ਦਿਨਾਂ ਲਈ ਤਿੰਨ ਘੰਟੇ ਹੀ ਖੁੱਲ੍ਹਣਗੀਆਂ


ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904