ਸ੍ਰੀ ਆਨੰਦਪੁਰ ਸਾਹਿਬ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸਪਸ਼ਟ ਕੀਤਾ ਕਿ ‘ਆਪ’ ਨੂੰ ਪੰਜਾਬ ’ਚ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਹਾਲੇ ਕੋਈ ਲੋੜ ਨਹੀਂ।

ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਕਿ ਸੂਬੇ ਵਿੱਚ ਜਿੱਤ ਕੇ ਆਉਣ ਵਾਲੇ ਪਾਰਟੀ ਦੇ ਵਿਧਾਇਕ ਖ਼ੁਦ ਹੀ ਵਿਧਾਇਕ ਦਲ ਦਾ ਆਗੂ ਚੁਣਨਗੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਇਸ ਹਫ਼ਤੇ ਐਲਾਨ ਦਿੱਤੀ ਜਾਵੇਗੀ।

ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਕਿ ਉਹ ਕ੍ਰਿਕਟ ਦੇ ਬਹੁਤ ਚੰਗੇ ਖਿਡਾਰੀ ਰਹੇ ਹਨ। ਹਰ ਸ਼ਾਟ ਖੇਡਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਰ ਗੱਲ ਨੂੰ ਘੋਖਦੇ ਹਨ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਆਖਿਆ ਜੇਕਰ ਸਿੱਧੂ ਐਲ.ਪੀ.ਡਬਲਿਊ. ਜਾਂ ਕੈਚ ਆਊਟ ਨਾ ਹੋਏ ਤਾਂ ਉਹ ਜ਼ਰੂਰ ਚੰਗਾ ਸ਼ਾਟ ਖੇਡਣਗੇ