ਨਵੀਂ ਦਿੱਲੀ: ਬੀਜੇਪੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਬੇਅਦਬੀ ਮਾਮਲੇ 'ਤੇ ਬਿਆਨ ਦਿੰਦਿਆਂ ਕਿਹਾ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਹੰਸ ਰਾਜ ਹੰਸ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦਾ ਹਿਸਾਬ ਖੁਦ ਬ ਖੁਦ ਹੋ ਜਾਵੇਗਾ।


ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ 'ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਮਸਲਾ ਘਰ ਦੇ ਅੰਦਰ ਹੀ ਸੁਲਝ ਜਾਣਾ ਚਾਹੀਦਾ ਹੈ। ਹਰ ਕੋਈ CM ਬਣਨਾ ਚਾਹੁੰਦਾ ਹੈ ਕੋਈ ਵੀ ਜੋੜਨ ਦਾ ਕੰਮ ਨਹੀਂ ਕਰ ਰਿਹਾ।