ਅੰਮ੍ਰਿਤਸਰ: ਕੇਂਦਰੀ ਮੰਤਰੀ ਤੇ ਭਾਜਪਾ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਹਰਦੀਪ ਪੁਰੀ ਨੇ ਆਪਣੀ ਠਾਹਰ ਬਣਾ ਲਈ ਹੈ। ਪੁਰੀ ਨੇ ਅੰਮ੍ਰਿਤਸਰ ਦੇ ਸ਼ਾਸ਼ਤਰੀ ਨਗਰ ਵਿੱਚ ਰਹਿਣ ਲਈ ਘਰ ਚੁਣ ਲਿਆ ਹੈ।
ਪੁਰੀ ਭਲਕੇ ਅੰਮ੍ਰਿਤਸਰ ਪਹੁੰਚ ਜਾਣਗੇ ਤੇ ਪ੍ਰੈਸ ਕਾਨਫਰੰਸ ਵੀ ਕਰਨਗੇ। ਪੁਰੀ ਦਾ ਮੁਕਾਬਲਾ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਹੈ। ਉਹ ਪਹਿਲੀ ਵਾਰ ਚੋਣ ਲੜ ਰਹੇ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਅੰਮ੍ਰਿਤਸਰ ਤੋਂ ਚੋਣ ਲੜੇ ਮੌਜੂਦਾ ਵਿੱਤ ਮੰਤਰੀ ਅਰੁਨ ਜੇਤਲੀ ਨੇ ਵੀ ਆਪਣਾ ਮਕਾਨ ਖਰੀਦਿਆ ਸੀ। ਹਾਲਾਂਕਿ, ਉਹ ਚੋਣ ਹਾਰ ਰਹੇ ਸਨ।