ਪੰਜਾਬ ਦੇ ਦੋ ਹਾਕੀ ਖਿਡਾਰੀ ਕੋਰੋਨਾ ਕਾਰਨ ਨੀਦਰਲੈਂਡਜ਼ 'ਚ ਫਸੇ
ਏਬੀਪੀ ਸਾਂਝਾ | 22 Mar 2020 12:36 PM (IST)
ਪੰਜਾਬ ਦੇ ਦੋ ਹਾਕੀ ਦੇ ਖਿਡਾਰੀ ਕੋਰੋਨਾਵਾਇਰਸ ਕਾਰਨ ਨੀਦਰਲੈਂਡਜ਼ ਦੇ ਇੱਕ ਛੋਟੇ ਜਿਹੇ ਕਸਬੇ ਵਸੇਨਾਰ 'ਚ ਫਸੇ ਹੋਏ ਹਨ।
ਐਮਸਟਰਡਮ: ਪੰਜਾਬ ਦੇ ਦੋ ਹਾਕੀ ਦੇ ਖਿਡਾਰੀ ਕੋਰੋਨਾਵਾਇਰਸ ਕਾਰਨ ਨੀਦਰਲੈਂਡਜ਼ ਦੇ ਇੱਕ ਛੋਟੇ ਜਿਹੇ ਕਸਬੇ ਵਸੇਨਾਰ 'ਚ ਫਸੇ ਹੋਏ ਹਨ। 2016 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਹਰਜੀਤ ਸਿੰਘ ਤੇ ਓਲੰਪੀਅਨ ਦੇਵੇਂਦਰ ਨੀਦਰਲੈਂਡਜ਼ 'ਚ ਫਸੇ ਹੋਏ ਹਨ। ਦੋਵੇਂ ਖਿਡਾਰੀ ਨੀਦਰਲੈਂਡਜ਼ ਦੇ ਪ੍ਰੀਮੀਅਰ ਡਵੀਜ਼ਨ ਕਲੱਬ ਐਚਜੀਸੀ ਲਈ ਖੇਡਦੇ ਹਨ। ਦੇਵੇਂਦਰ ਨੇ ਕਿਹਾ ਕਿ ਇੱਥੇ ਦੇ ਕੋਰੋਨਾਵਾਇਰਸ ਕਾਰਨ ਸਾਰੇ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਇੱਥੇ ਹਾਲਾਤ ਬਹੁਤ ਜ਼ਿਆਦਾ ਕੰਟਰੋਲ ਹੇਠ ਹਨ। ਅਸੀਂ ਭਾਰਤੀ ਦੂਤਾਵਾਸ ਨਾਲ ਨਿਰੰਤਰ ਸੰਪਰਕ ਵਿੱਚ ਹਾਂ। ਜਲਦੀ ਵਾਪਸ ਆ ਜਾਵੇਗਾ।