'ਬੇਅਦਬੀ ਕਰਨ ਵਾਲਿਆਂ ਨੂੰ ਚੌਕ 'ਚ ਖੜ੍ਹਾ ਕੇ ਜੁੱਤੀਆਂ ਮਾਰੋ'
ਏਬੀਪੀ ਸਾਂਝਾ | 10 May 2019 06:50 PM (IST)
ਹਰਸਿਮਰਤ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਇਹ ਵੋਟਾਂ ਦੀ ਦੁਕਾਨਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਢਾਈ ਸਾਲ ਦੀ ਸਰਕਾਰ ਮਗਰੋਂ ਕਾਂਗਰਸ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਹੁਣ ਪੁਲਿਸ ਵੀ ਇਨ੍ਹਾਂ ਦੀ ਪ੍ਰਸ਼ਾਸਨ ਵੀ ਇਨ੍ਹਾਂ ਦਾ, ਪਰ ਕਾਂਗਰਸ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ।
ਮਾਨਸਾ: ਕੇਂਦਰੀ ਮੰਤਰੀ ਹਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਚੌਕ ਵਿੱਚ ਖੜ੍ਹਾ ਕਰਕੇ ਜੁੱਤੇ ਮਾਰਨੇ ਚਾਹੀਦੇ ਹਨ। ਹਰਸਿਮਰਤ ਨੇ ਕਿਹਾ ਕਿ ਸਿਰਫ ਕਾਂਗਰਸ ਬੇਅਦਬੀ 'ਤੇ ਵੋਟਾਂ ਦੀ ਦੁਕਾਨਦਾਰੀ ਕਰ ਰਹੀ ਹੈ ਜਦਕਿ ਢਾਈ ਸਾਲ ਵਿੱਚ ਕੁਝ ਵੀ ਨਹੀਂ ਕੀਤਾ। ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਨੇ ਸਰਦੂਲਗੜ੍ਹ ਦੇ ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਵਾਈਆਂ। ਉਨ੍ਹਾਂ ਇੱਥੇ ਕਾਂਗਰਸੀ ਲੀਡਰ ਸੈਮ ਪਿਤ੍ਰੋਦਾ ਦੇ ਵਿਵਾਦਤ ਬਿਆਨ 'ਤੇ ਕਿਹਾ ਕਿ ਰਾਜੀਵ ਗਾਂਧੀ ਦੀ ਸੱਜੀ ਬਾਂਹ ਰਹਿ ਚੁੱਕੇ ਸੈਮ ਦਾ ਇਹ ਬਿਆਨ ਸ਼ਰਮਨਾਕ ਹੈ। 1984 ਸਿੱਖ ਦੰਗਿਆਂ ਨੇ ਪੂਰੀ ਸਿੱਖ ਕੌਮ ਨੂੰ ਹਤਾਸ਼ ਕਰਕੇ ਰੱਖ ਦਿੱਤਾ। ਹਰਸਿਮਰਤ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਇਹ ਵੋਟਾਂ ਦੀ ਦੁਕਾਨਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਢਾਈ ਸਾਲ ਦੀ ਸਰਕਾਰ ਮਗਰੋਂ ਕਾਂਗਰਸ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਹੁਣ ਪੁਲਿਸ ਵੀ ਇਨ੍ਹਾਂ ਦੀ ਪ੍ਰਸ਼ਾਸਨ ਵੀ ਇਨ੍ਹਾਂ ਦਾ, ਪਰ ਕਾਂਗਰਸ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ।