ਸਿੱਖ ਕਤਲੇਆਮ ਦੇ ਗਵਾਹ ਨੇ ਸਰਨਾ 'ਤੇ ਲਾਏ ਧਮਕੀਆਂ ਦੇ ਇਲਜ਼ਾਮ
ਏਬੀਪੀ ਸਾਂਝਾ | 19 Dec 2018 02:52 PM (IST)
ਚੰਡੀਗੜ੍ਹ: ਸਿੱਖ ਕਤਲੇਆਮ ਦੇ ਗਵਾਹ ਹਰਵਿੰਦਰ ਸਿੰਘ ਕੋਹਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ 'ਤੇ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਕੋਹਲੀ ਵੱਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਇਲਜ਼ਾਮ ਹਨ ਕਿ ਸਰਨਾ ਨੇ ਉਨ੍ਹਾਂ ਨੂੰ ਟੈਲੀਫੋਨ 'ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਤੋਂ ਬਾਅਦ ਸਰਨਾ ਦਾ ਧਮਕੀਆਂ ਭਰਿਆ ਫੋਨ ਆਇਆ। ਹਾਲਾਂਕਿ ਕੋਹਲੀ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕੋਈ ਵੀ ਪਰਚਾ ਨਹੀਂ ਦਰਜ ਕੀਤਾ ਗਿਆ। ਕੋਹਲੀ ਸਿੱਖ ਕਤਲੇਆਮ ਵਿੱਚ ਕਾਂਗਰਸ ਲੀਡਰ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਹਨ।