ਚੰਡੀਗੜ੍ਹ: ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਐਲਾਨਿਆ ਗਿਆ। ਜਿਸ ਨੂੰ 28 ਅਗਸਤ ਤੋਂ ਸਜ਼ਾ ਸੁਣਾਈ ਜਾਣੀ ਹੈ। ਪਰ ਸਜ਼ਾ ਸਣਾਉਣ ਤੋਂ ਬਾਅਦ ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਸਲਵਾਰਾ ਦੀ ਬਾਬੇ ਪ੍ਰਤੀ ਸੇਵਾ ਜਾਗ ਗਈ ਤੇ ਬੈਗ ਚੱਕ ਕੇ ਰਾਮ ਰਹੀਮ ਦੇ ਪਿੱਛੇ ਤੁਰਨ ਲੱਗ ਪਿਆ। ਪਰ ਇਹ ਸੇਵਾ ਕਰਨੀ ਏ ਜੀ ਨੂੰ ਮਹਿੰਗੀ ਪੈ ਗਈ ਤੇ ਉਸ ਨੂੰ ਬਰਖਾਸਤ ਕਰ ਦਿੱਤਾ ਹੈ। ਇਸ 'ਤੇ ਬਾਬਾ ਰਾਮ ਰਹੀਮ ਦਾ ਖਾਸ ਤੌਰ 'ਤੇ ਧਿਆਨ ਰੱਖਣ ਕਾਰਨ ਬਰਖਾਸਤਗੀ ਦੀ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਾਬੇ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਤੇ ਡੇਰੇ ਦੇ ਪ੍ਰੇਮੀਆਂ ਨੇ ਪੰਚਕੁਲਾ 'ਚ ਭੰਨਤੋੜ ਕੀਤੀ ਸੀ। ਇਸ ਭੰਨਤੋੜ 'ਚ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।