ਲੁਧਿਆਣਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਰਾਹਤ ਦਿੱਤੀ ਹੈ। ਜੱਜ ਅਰੁਨ ਵੀਰ ਨੇ ਹਵਾਰਾ ਨੂੰ 1995 ਦੇ ਆਰਡੀਐਕਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।

ਦਰਅਸਲ ਪੁਲਿਸ ਨੇ 1995 ਵਿੱਚ ਦਾਅਵਾ ਕੀਤਾ ਸੀ ਕਿ ਹਵਾਰਾ ਕੋਲੋਂ ਪੰਜ ਕਿੱਲੋ ਵਿਸਫੋਟਕ ਸਮੱਗਰੀ ਆਰਡੀਐਕਸ ਫੜੀ ਗਈ ਹੈ। ਪੁਲਿਸ ਨੇ ਹਵਾਰਾ ਖਿਲਾਫ ਕੇਸ ਦਰਜ ਕਰਕੇ ਚਲਾਨ ਪੇਸ਼ ਕੀਤਾ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਸਾਬਤ ਨਹੀਂ ਕਰ ਸਕੀ ਕਿ ਹਵਾਰਾ ਕੋਲੋਂ ਆਰਡੀਐਕਸ ਫੜੀ ਗਈ ਸੀ। ਇਸ ਮਾਮਲੇ ਦਾ ਨਿਬੇੜਾ ਕਰਦਿਆਂ ਜੱਜ ਅਰੁਨ ਵੀਰ ਨੇ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।