ਬਠਿੰਡਾ: ਕੈਪਟਨ ਸਰਕਾਰ ਜਦੋਂ ਤੋਂ ਸੱਤਾ 'ਚ ਆਈ, ਉਦੋਂ ਤੋਂ ਹੀ ਮੁਲਾਜ਼ਮ ਵਰਗ ਸੜਕਾਂ 'ਤੇ ਹੈ। ਅੱਜ ਸਿਹਤ ਵਿਭਾਗ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬੈਰੀਗੇਟ ਤੋੜਦਿਆਂ ਪੁਲਿਸ ਨਾਲ ਧੱਕਾ-ਮੁੱਕੀ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਧਾਵਾ ਬੋਲਿਆ।


ਬਠਿੰਡਾ ਦੇ ਅੰਬੇਡਕਰ ਪਾਰਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਆਏ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਸ਼ਾਲ ਰੋਸ ਮਾਰਚ ਕੱਢਦੇ ਹੋਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਵੱਲ ਕੂਚ ਕੀਤਾ। ਹਾਲਾਂਕਿ ਪੁਲਿਸ ਵੱਲੋਂ ਮੁਲਾਜ਼ਮਾਂ ਨੂੰ ਰੋਕਿਆ ਗਿਆ ਪਰ ਮੁਲਾਜ਼ਮ ਬੈਰੀਗੇਟ ਤੋੜ ਕੇ ਪੁਲਿਸ ਨਾਲ ਧੱਕਾ ਮੁੱਕੀ ਕਰਦੇ ਹੋਏ ਮਨਪ੍ਰੀਤ ਬਾਦਲ ਦੇ ਦਫ਼ਤਰ ਵੱਲ ਗਏ।


SARC ਦੇਸ਼ਾਂ ਦੀ ਬੈਠਕ 'ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ


ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਸਨ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਕਿਉਂਕਿ ਇਹ ਮੁਲਾਜ਼ਮ ਪਿਛਲੇ 12 ਸਾਲਾਂ ਤੋਂ 10 ਹਜ਼ਾਰ ਪ੍ਰਤੀ ਮਹੀਨਾ ਤਨਖਾਹਾਂ 'ਤੇ ਕੰਮ ਕਰਦੇ ਆ ਰਹੇ ਹਨ। ਪਿਛਲੇ ਸਮੇਂ ਵਿੱਚ ਭਰਤੀ ਹੋਏ 1263 ਮੁਲਾਜ਼ਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਕੋਰੋਨਾ ਮਹਾਮਾਰੀ ਦੌਰਾਨ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਹੈ ਉਨ੍ਹਾਂ ਨੂੰ ਸਪੈਸ਼ਲ ਇੰਕਰੀਮੈਂਟ ਦੇਣਾ ਚਾਹੀਦਾ ਹੈ।



ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼


ਪ੍ਰਦਰਸ਼ਨਕਾਰੀਆਂ ਨੇ ਕਿਹਾ ਸਰਕਾਰਾਂ ਸਾਨੂੰ ਕੋਰੋਨਾ ਯੋਧਾ ਵੀ ਮੰਨ ਰਹੀਆਂ ਹਨ। ਸਾਰਾ ਮੰਤਰੀ ਮੰਡਲ ਸਾਡੀਆਂ ਮੰਗਾਂ ਤੋਂ ਸਹਿਮਤ ਵੀ ਹੈ ਇੱਥੋਂ ਤੱਕ ਕਿ ਸਿਹਤ ਮੰਤਰੀ ਸਾਡੀਆਂ ਮੰਗਾਂ ਮੰਨ ਚੁੱਕੇ ਹਨ, ਪਰ ਸਰਕਾਰੀ ਪੱਧਰ 'ਤੇ ਕੋਈ ਵੀ ਕਾਗਜ਼ੀ ਕਾਰਵਾਈ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ। ਇਸੇ ਕਾਰਨ ਹੀ ਅੱਜ ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਉ ਕੀਤਾ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ