ਅਸ਼ਰਫ ਢੁੱਡੀ



ਮੁਹਾਲੀ: ਪੰਜਾਬ ਵਿੱਚ ਅੱਜ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਮੁਹਾਲੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਜਿੱਥੇ ਉਨ੍ਹਾਂ ਨੇ ਮੁਹਾਲੀ ਫੇਜ਼ 7 ਵਿੱਚ ਡਿਸਪੈਂਸਰੀ ਵਿੱਚ ਉਸਰੀ ਕਾਮਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਵਾਈ।

ਸਿਹਤ ਮੰਤਰੀ ਨੇ ਕਿਹਾ, "ਸਾਨੂੰ ਕੇਂਦਰ ਤੋਂ 1 ਲੱਖ ਵੈਕਸੀਨ ਦੀ ਡੋਜ਼ ਮਿਲੀ ਸੀ। ਅੱਜ ਮੁਹਾਲੀ ਤੋਂ ਉਸਾਰੀ ਕਾਮਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਹੈ। ਬਿਮਾਰੀ ਦਾ ਸਭ ਤੋਂ ਵੱਡਾ ਹੱਲ ਵੈਕਸੀਨ ਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਆਕਸੀਜਨ ਸਪਲਾਈ ਦਾ ਗੈਪ ਸਵਾ ਸੌ ਟਨ ਹੈ। ਆਕਸੀਜਨ ਦੀ ਸਪਲਾਈ ਨੂੰ ਵਧਾਉਣ ਲਈ ਮੁਹਾਲੀ ਦੇ ਮੈਡੀਕਲ ਕਾਲਜ ਵਿੱਚ ਆਕਸੀਜਨ ਪਲਾਂਟ ਲਾਇਆ ਜਾਏਗਾ। ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਸਿੱਧੂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਜੋ ਕੋਰੋਨਾ ਮਹਾਮਾਰੀ ਵਿੱਚ ਇਲਾਜ ਲਈ ਮਰੀਜਾਂ ਤੋਂ ਓਵਰ ਚਾਰਜ ਕਰਦੇ ਹਨ, ਉਨਾਂ ਖਿਲ਼ਾਫ ਕਾਰਵਾਈ ਕੀਤੀ ਜਾਏਗੀ। ਅਸੀਂ ਉਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਸਰਕਾਰੀ ਰੇਟ ਹੀ ਚਾਰਜ ਕਰਨ।"


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਦੇ ਸਮੇਂ ਸਭ ਤੋਂ ਵੱਡਾ ਮੁੱਦਾ ਜੋ ਚਰਚਾ ਵਿੱਚ ਹੈ, ਕੋਟਕਪੂਰਾ ਗੋਲੀਕਾਂਡ ਤੇ ਬਹਿਬਲ ਕਲਾਂ ਕਾਂਡ, ਉਸ ਉਪਰ ਪੁੱਛੇ ਸਵਾਲ ਤੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਵੀਂ ਐਸਆਈਟੀ ਬਣ ਗਈ ਹੈ। ਉਹ 6 ਮਹੀਨੇ ਵਿੱਚ ਜਾਂਚ ਪੂਰੀ ਕਰ ਦੇਵੇਗੀ


 


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ