ਚੰਡੀਗੜ੍ਹ: ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਿਆਨਕ ਗਰਮੀ ਦੇ ਹਾਲਤ ਬਣੇ ਹੋਏ ਹਨ। ਪੰਜਾਬ ਵਿੱਚ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ, ਜਦਕਿ ਪੂਰੇ ਦੇਸ਼ ਵਿੱਚੋਂ ਰਾਜਸਥਾਨ ਦਾ ਚੁਰੂ ਵਿੱਚ ਤਾਪਮਾਨ ਸਭ ਤੋਂ ਵੱਧ ਰਿਹਾ ਤੇ ਲੂ ਲੱਗਣ ਕਾਰਨ ਇੱਥੇ ਕਿਸਾਨ ਦੀ ਵੀ ਮੌਤ ਹੋ ਗਈ।

ਸ਼ਨੀਵਾਰ ਨੂੰ ਇੱਥੇ ਤਾਪਮਾਨ 50.8 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ ਜਦਕਿ ਐਤਵਾਰ ਨੂੰ ਬਠਿੰਡਾ ਦਾ ਤਾਪਮਾਨ ਵੀ 47 ਡਿਗਰੀ ਤਕ ਪਹੁੰਚ ਗਿਆ ਸੀ। ਸੂਬੇ ਦੇ ਬਾਕੀ ਸ਼ਹਿਰਾਂ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ 43-44 ਡਿਗਰੀ ਦਰਮਿਆਨ ਰਿਹਾ ਹੈ।

ਮੌਸਮ ਵਿਭਾਗ ਸੋਮਵਾਰ ਸ਼ਾਮ ਤੋਂ ਬਾਅਦ ਰਾਹਤ ਮਿਲਣ ਦੀ ਸੰਭਾਵਨਾ ਹੈ। ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹਲਕੀ ਰਾਹਤ ਰਹੇਗੀ। ਇਨ੍ਹਾਂ ਦਿਨਾਂ ਦੌਰਾਨ ਬੱਦਲਵਾਈ ਰਹੇਗੀ ਅਤੇ ਕੁਝ ਥਾਵਾਂ 'ਤੇ ਹਨੇਰੀ ਚੱਲਣ ਤੇ ਮੀਂਹ ਪੈਣ ਦਾ ਵੀ ਅੰਦਾਜ਼ਾ ਹੈ।