ਪਟਿਆਲਾ: ਆਪਣੀ ਕਿਸਮ ਦਾ ਪਹਿਲਾ ਪੈਟਰੋਲ ਪੰਪ ਪਟਿਆਲਾ ਵਿੱਚ ਲੱਗਣ ਜਾ ਰਿਹਾ ਹੈ, ਜਿੱਥੇ ਕੈਦੀ ਲੋਕਾਂ ਨੂੰ ਤੇਲ ਵੇਚਣਗੇ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਏਡੀਜੀਪੀ ਜੇਲ੍ਹਾਂ ਰੋਹਿਤ ਇੰਡੀਅਨ ਆਇਲ ਨਾਲ ਕਰਾਰ ਕੀਤਾ ਹੈ ਜਿਸ ਤਹਿਤ ਇਹ ਪੰਪ ਲਾਇਆ ਜਾਵੇਗਾ।

ਪੰਪ ਦੇ ਸਾਰੇ ਮੁਲਾਜ਼ਮ ਕੇਂਦਰੀ ਜੇਲ੍ਹ ਪਟਿਆਲਾ ਦੇ ਕੈਦੀ ਹੀ ਹੋਣਗੇ। ਰੰਧਾਵਾ ਨੇ ਇਹ ਐਲਾਨ ਜੇਲ੍ਹ ਅਮਲੇ ਦੀ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣ ਲਈ ਰੱਖੇ ਸਮਾਗਮ ਵਿੱਚ ਕੀਤਾ। ਉਨ੍ਹਾਂ ਇਸ ਮੌਕੇ ਜੇਲ੍ਹ ਦੇ ਸਿਖਲਾਈ ਸਕੂਲ ਵਾਸਤੇ ਪੰਜ ਲੱਖ ਦੀ ਗਰਾਂਟ ਦਾ ਵੀ ਐਲਾਨ ਕੀਤਾ।