ਤਰਨ ਤਾਰਨ: ਥਾਣਾ ਖੇਮਕਰਨ ਤੇ ਵਲਟੋਹਾ  ਦੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਤੋਂ ਕੰਡਿਆਲੀ ਤਾਰ ਦੇ ਨਜ਼ਦੀਕ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਕਰੀਬ 970  ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਕ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਈ ਹੋਈ ਸੀ। ਪੁਲਿਸ ਨੇ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਖੇਮਕਰਨ ਵਿਖੇ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।


ਇਸ ਸਬੰਧੀ ਪੁਲਿਸ ਥਾਣਾ ਵਲਟੋਹਾ ਵਿਖੇ  ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਰਾਜਬੀਰ ਸਿੰਘ ਦੀ ਅਗਵਾਈ ਹੇਠ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਅਤੇ ਥਾਣਾ ਖੇਮਕਰਨ ਦੇ ਐਸਐਚਓ ਸ਼ਿਲੰਦਰਜੀਤ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਦੀ ਸੀਮਾ ਚੌਕੀ ਮੀਆਂਵਾਲਾ 14 ਬਟਾਲੀਅਨ ਅਧੀਨ ਪੈਂਦੀ ਕੰਡਿਆਲੀ ਤਾਰ ਦੇ ਗੇਟ ਨੰਬਰ 156/19 ਨਜ਼ਦੀਕ ਖੇਤਾਂ ਵਿਚ ਦੋ ਪਲਾਸਟਿਕ ਦੀਆਂ ਬੋਤਲਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਂ ਕਰੀਬ 970  ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।



ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3 ਕਰੋੜ ਰੁਪਏ ਹੈ। ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਖ਼ੇਤਰ ਵਿਚ ਦਾਖ਼ਲ ਹੋ ਕੇ ਕੰਡਿਆਲੀ ਦੇ ਉਤੋਂ ਖੇਤਾਂ ਵਿਚ ਸੁੱਟੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਹ ਦੇ ਝਗੜੇ ਵਿਚ ਦੋ ਧੜੇ ਆਪਸ ਵਿਚ ਭਿੜੇ, ਇੱਕ ਧਿਰ ਨੇ ਵਿਅਕਤੀ 'ਤੇ ਚੜਾਈ ਕਾਰ ਤਾਂ ਦੂਜੇ ਦਾ ਕੀਤਾ ਕੁੱਟਾਪਾ, ਵੀਡੀਓ ਵਾਇਰਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904