ਹੈਰੋਇਨ ਦੀ ਵੱਡੀ ਖੇਮ ਬਰਾਮਦ
ਏਬੀਪੀ ਸਾਂਝਾ | 04 Nov 2017 02:55 PM (IST)
ਫ਼ਾਜ਼ਿਲਕਾ: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਬੀ.ਓ.ਪੀ ਜੋਧਾਵਾਲੀ ਦੇ ਨੇੜਿਉਂ ਸੀਮਾ ਸੁਰੱਖਿਆ ਬਲ ਦੀ ਬਟਾਲੀਅਨ ਦੇ ਜਵਾਨਾਂ ਵੱਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਜਦੋਂ ਬੀ.ਐਸ.ਐਫ. ਦੇ ਜਵਾਨ ਸਰਹੱਦ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦੋ ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਜਵਾਨਾਂ ਨੇ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ ਅਤੇ ਅਧਿਕਾਰੀਆਂ ਵਲੋਂ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਬੀ ਐਸ ਐਫ ਦਨੇ 10 ਕਿਲੋ ਹੈਰੋਇਨ, ਇਕ ਜਰਮਨ ਮਾਰਕਾ ਵਿਦੇਸ਼ੀ ਪਿਸਤੌਲ, ਚਾਰ ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ, ਜਦਕਿ ਹੈਰੋਇਨ ਦੀ ਡਿਲਵਰੀ ਲੈਣ ਆਇਆ ਭਾਰਤੀ ਸਮੱਗਲਰ ਬੀ ਐਸ ਐਫ ਨੇ ਮਾਰ ਦਿੱਤਾ ਸੀ।