ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਪ੍ਰਮੁੱਖ ਅਤੇ ਜੇਲ੍ਹ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਆਖ਼ਿਰਕਾਰ ਲੰਬੇ ਸਮੇਂ ਬਾਅਦ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੀ ਹਨੀਪ੍ਰੀਤ ਨੇ ਨਿਊਜ਼ ਚੈਨਲ ਅੱਜ ਤੱਕ ਨੂੰ ਦਿੱਤੇ ਇੰਟਰਵਿਊ ਵਿੱਚ ਖ਼ੁਦ ਨੂੰ ਅਤੇ ਰਾਮ ਰਹੀਮ ਨੂੰ ਪੂਰੀ ਤਰ੍ਹਾਂ ਨਿਰਦੋਸ਼ ਦੱਸਿਆ ਹੈ। ਇਸ ਦੌਰਾਨ ਹਨੀਪ੍ਰੀਤ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਾਪਾ ਦੇ ਵਿੱਚ ਪਵਿੱਤਰ ਰਿਸ਼ਤਾ ਹੈ।
ਆਖ਼ਿਰ ਉਹ ਇੰਨੇ ਦਿਨਾਂ ਤੱਕ ਕਿੱਥੇ ਗ਼ਾਇਬ ਰਹੀ? ਇਸ ਉੱਤੇ ਹਨੀਪ੍ਰੀਤ ਨੇ ਕਿਹਾ ਕਿ ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਹਰਿਆਣਾ ਤੋਂ ਕਿਸੇ ਤਰ੍ਹਾਂ ਦਿੱਲੀ ਗਈ। ਹੁਣ ਹਰਿਆਣਾ-ਪੰਜਾਬ ਕੋਰਟ ਵਿੱਚ ਜਾਏਗੀ। ਆਤਮ ਸਮਰਪਣ ਦੇ ਸੁਆਲ ਉੱਤੇ ਹਨੀਪ੍ਰੀਤ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਲਵੇਗੀ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਇੰਨੇ ਦਿਨ ਤੱਕ ਕਿੱਥੇ ਸੀ ਤਾਂ ਹਨੀਪ੍ਰੀਤ ਨੇ ਕਿਹਾ ਕਿ ਮੈਂ ਇੰਨਾ ਡਰੀ ਹੋਈ ਸੀ ਕਿ ਆਪਣੀ ਮਾਨਸਿਕ ਸਥਿਤੀ ਦੱਸ ਬਿਆਨ ਨਹੀਂ ਕਰ ਸਕਦੀ। ਮੈਨੂੰ ਤਾਂ ਕਿਸੇ ਤਰ੍ਹਾਂ ਦੀ ਪ੍ਰਕਿਰਿਆ ਵੀ ਨਹੀਂ ਪਤਾ ਸੀ। ਕੁੱਝ ਲੋਕ ਕਹਿ ਰਹੇ ਹਨ ਕਿ ਮੈਂ ਆਪਣੇ ਪਾਪਾ ਦੇ ਨਾਲ ਹੈਲੀਕਾਪਟਰ ਵਿੱਚ ਕਿੰਜ ਗਈ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਕੋਰਟ ਦੀ ਇਜਾਜ਼ਤ ਦੇ ਬਾਅਦ ਹੋਇਆ ਹੈ।