ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ‘ਗੋਦ ਲਈ ਧੀ’ ਹਨੀਪ੍ਰੀਤ ਹੁਣ ਜੇਲ੍ਹ 'ਚੋਂ ਹੀ ਸਕੇਗੀ ਫੋਨ ਘੁੰਮਾ ਸਕੇਗੀ। ਪੰਜਾਬ ਹਰਿਆਣਾ ਹਾਈਕੋਰਟ ਨੇ ਹਨੀਪ੍ਰੀਤ ਨੂੰ ਅੰਬਾਲਾ ਜੇਲ੍ਹ ਵਿੱਚ ਫੋਨ ਦੀ ਸਹੂਲਤ ਦੀ ਇਜਾਜ਼ਤ ਦੇ ਦਿੱਤੀ ਹੈ।
ਹਨੀਪ੍ਰੀਤ ਨੇ ਪਿਛਲੇ ਸਾਲ ਨਵੰਬਰ ਮਹੀਨੇ ਆਪਣੇ ਪਰਿਵਾਰਕ ਜੀਆਂ ਤੇ ਦੋਸਤਾਂ ਨਾਲ ਰੋਜ਼ਾਨਾ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਹਾਸਲ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਸੀ। ਇਸ ’ਤੇ ਜਸਟਿਸ ਦਯਾ ਚੌਧਰੀ ਵੱਲੋਂ ਹੁਕਮ ਸੁਣਾਇਆ ਗਿਆ।
ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਨੇ ਕੁਝ ਫੋਨ ਨੰਬਰ ਅਧਿਕਾਰੀਆਂ ਨੂੰ ਮੁਹੱਈਆ ਕਰਵਾਏ ਸਨ ਜਿਨ੍ਹਾਂ ’ਤੇ ਉਹ ਫੋਨ ਕਰਨਾ ਚਾਹੁੰਦੀ ਸੀ। ਉਂਜ, ਐਸਪੀ ਸਿਰਸਾ ਨੇ ਆਖਿਆ ਸੀ ਕਿ ਡੇਰਾ ਮੁਖੀ ਦੇ ਕੇਸ ਵੇਲੇ ਹੋਈ ਹਿੰਸਾ ਸਬੰਧੀ ਅਜੇ ਬਹੁਤ ਸਾਰੇ ਕੇਸ ਬਕਾਇਆ ਪਏ ਹਨ ਜਿਸ ਕਰਕੇ ਹਨੀਪ੍ਰੀਤ ਨੂੰ ਅਜਿਹੀ ਸਹੂਲਤ ਨਹੀਂ ਦਿੱਤੀ ਜਾਣੀ ਚਾਹੀਦੀ।