ਚੰਡੀਗੜ੍ਹ: ਪੰਚਕੂਲਾ ਹਿੰਸਾ ਦੀ ਮੁੱਖ ਸਾਜਿਸ਼ਘਾੜੀ ਤੌਰ 'ਤੇ ਮੁਲਜ਼ਮ ਹਨੀਪ੍ਰੀਤ ਵਿਰੁੱਧ ਅੱਜ ਇਲਜ਼ਾਮ ਤੈਅ ਨਹੀਂ ਹੋਏ। ਅਦਾਲਤ ਨੇ ਇਸ ਨੂੰ 21 ਫਰਵਰੀ ਤਕ ਅੱਗੇ ਪਾ ਦਿੱਤਾ ਹੈ।


ਅੱਜ ਪੰਚਕੂਲਾ ਅਦਾਲਤ ਵਿੱਚ ਪੇਸ਼ ਹੋਈ ਹਨੀਪ੍ਰੀਤ ਦੇ ਵਕੀਲ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਅਸਮਰੱਥਤਾ ਜਤਾਈ। ਇਸ ਦਾ ਕਾਰਨ ਉਸ ਨੇ ਪੂਰੀ ਚਾਰਜਸ਼ੀਟ ਨਾ ਹੋਣਾ ਦੱਸਿਆ। ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਚਾਰਜਸ਼ੀਟ ਦੀ ਪੂਰੀ ਕਾਪੀ ਹਨੀਪ੍ਰੀਤ ਨੂੰ ਸੌਂਪਣ ਦਾ ਹੁਕਮ ਦਿੱਤਾ ਤੇ ਮਾਮਲੇ ਦੀ ਤਰੀਕ 21 ਫਰਵਰੀ ਐਲਾਨ ਦਿੱਤੀ।

ਪੁਲਿਸ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਦੀ ਬੀਤੀ 25 ਅਗਸਤ ਨੂੰ ਹੋਈ ਹਿੰਸਾ ਨੂੰ ਭੜਕਾਉਣ ਵਿੱਚ ਸ਼ਮੂਲੀਅਤ ਮੰਨੀ ਜਾਂਦੀ ਹੈ। ਹਨੀਪ੍ਰੀਤ ਵਿਰੁੱਧ ਪੰਚਕੂਲਾ ਵਿੱਚ ਹੀ ਕਈ ਧਾਰਾਵਾਂ ਹੇਠ ਮਾਮਲਾ ਦਰਜ ਹੈ।