ਹੁਸ਼ਿਆਰਪੁਰ: ਇਸ ਜ਼ਿਲ੍ਹੇ ਦੇ ਚਾਰ ਨੌਜਵਾਨ ਦੁਬਈ ਦੇ ਓਸਮਾਨ ‘ਚ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਇੱਕ ਏਜੰਟ ‘ਤੇ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਲਾਏ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਆਪਣੀ ਹੱਡਬੀਤੀ ਸੁਣਾਈ ਹੈ।


ਓਸਮਾਨ ਦੇ ਬੱਸ ਸਟੈਂਡ ਨੇੜੇ ਇੱਕ ਕਮਰੇ ‘ਚ ਫਸੇ ਜਸਵਿੰਦਰ ਸਿੰਘ ਨਿਵਾਸੀ ਗਿਲਾ ਟਾਂਡਾ, ਅਮਨਦੀਪ ਸਿੰਘ ਪਿੰਡ ਧੁੱਗਾ ਕਲਾਂ, ਸੰਨੀ ਕੁਮਾਰ ਤੇ ਬਲਬੀਰ ਸਿੰਘ ਗੜ੍ਹਦੀਵਾਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਵੀਡੀਓ ਪੋਸਟ ਕੀਤੀ ਜੋ ਵਾਇਰਲ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਏਜੰਟ ਨੇ ਉਨ੍ਹਾਂ ਨੂੰ ਦੁਬਈ ‘ਚ ਰੁਜਗਾਰ ਦੀ ਗੱਲ ਕਹੀ ਸੀ ਤੇ ਚਾਰਾਂ ਦਾ ਟੂਰਿਸਟ ਵੀਜ਼ਾ ਲਾ ਦਿੱਤਾ ਤੇ ਕਿਹਾ ਕਿ ਜਾ ਕੇ ਵਰਕ ਪਰਮਿਟ ਮਿਲ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਹੁਣ ਏਜੰਟ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਇਸੇ ਕਰਕੇ ਉਨ੍ਹਾਂ ਨੂੰ 10 ਹੋਰ ਲੋਕਾਂ ਨਾਲ ਇੱਕ ਛੋਟੇ ਜਿਹੇ ਕਮਰੇ ‘ਚ ਰਹਿਣਾ ਪੈ ਰਿਹਾ ਹੈ। ਵੀਜ਼ਾ ਖ਼ਤਮ ਹੋਣ ‘ਤੇ ਵੀ ਉਨ੍ਹਾਂ ਨੂੰ 4200 ਦਰਾਮ ਦਾ ਜ਼ੁਰਮਾਨਾ ਲੱਗ ਚੁੱਕਿਆ ਹੈ।