ਹੁਸ਼ਿਆਰਪੁਰ: ਤਹਿਸੀਲ ਦਸੂਹਾ ਅਧੀਨ ਪੈਂਦੇ ਪਿੰਡ ਦੇਪੁਰ ਦਾ ਜਵਾਨ ਰਮਨ ਕੁਮਾਰ ਸ਼ਹੀਦ ਹੋ ਗਿਆ ਹੈ। ਜਵਾਨ ਰਮਨ ਕੁਮਾਰ ਦੀ ਪੈਟ੍ਰੋਲਿੰਗ ਦੌਰਾਨ ਜੰਮੂ-ਕਸ਼ਮੀਰ ਦੇ ਉੜੀ ਖੇਤਰ ਵਿੱਚ ਮੌਤ ਹੋ ਗਈ। ਰਮਨ ਕੁਮਾਰ ਹਾਲੇ ਦੋ ਕੁ ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ।   ਰਮਨ ਕੁਮਾਰ 62 RR 'ਤੇ ਬੀਤੀ 17 ਮਈ ਨੂੰ ਛੁੱਟੀ ਕੱਟ ਕੇ ਡਿਊਟੀ 'ਤੇ ਪਰਤਿਆ ਸੀ। ਰਮਨ ਕੁਮਾਰ ਉੜੀ ਸੈਕਟਰ ਵਿੱਚ ਆਪਣੀ ਟੁਕੜੀ ਨਾਲ ਗਸ਼ਤ 'ਤੇ ਸੀ ਕਿ ਅਚਾਨਕ ਖਾਈ ਵਿੱਚ ਡਿੱਗ ਗਏ। ਡੂੰਘੀ ਖੱਡ ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਘਈ। ਬੀਤੇ ਦਿਨੀਂ ਉੜੀ ਸੈਕਟਕ ਵਿੱਚ ਉਨ੍ਹਾਂ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਮਾਤਮ ਛਾ ਗਿਆ। ਰਮਨ ਕੁਮਾਰ ਦਾ ਅੱਜ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।