ਸੱਜਣ ਕੁਮਾਰ ਨੂੰ ਸਜ਼ਾ ਕਰਵਾ ਕੇ ਦਰਬਾਰ ਸਾਹਿਬ ਪੁੱਜੇ ਫੂਲਕਾ, ਫਾਂਸੀ ਲਈ ਜਾਣਗੇ ਸੁਪਰੀਮ ਕੋਰਟ
ਏਬੀਪੀ ਸਾਂਝਾ | 18 Dec 2018 07:13 PM (IST)
ਅੰਮ੍ਰਿਤਸਰ: 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦੇ ਕੇਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਕੀਲ ਐਚਐਸ ਫੂਲਕਾ ਨੇ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਕਾਮਯਾਬੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੂਲਕਾ ਦਾ ਸਵਾਗਤ ਕੀਤਾ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਫੂਲਕਾ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਫੂਲਕਾ ਨੂੰ ਸੱਚਖੰਡ ਦੇ ਅੰਦਰ ਵੀ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਉ ਬਖ਼ਸ਼ਿਸ਼ ਕੀਤਾ। ਇਸ ਮੌਕੇ ਫੂਲਕਾ ਨੇ ਕਿਹਾ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਏ ਹਨ ਕਿ ਇਹ ਸਫਲਤਾ ਕੇਵਲ ਪੀੜਤਾਂ ਲਈ ਨਹੀਂ ਪੂਰੀ ਸਿੱਖ ਕੌਮ ਦੀ ਹੈ ਕਿਉਂਕਿ ਇਹ ਕਤਲੇਆਮ ਨਹੀਂ ਤੀਜਾ ਘੱਲੂਘਾਰਾ ਸੀ। ਪੀੜਿਤਾਂ ਵੱਲੋਂ ਇਹ ਕਹੇ ਜਾਣ ਕਿ ਉਹ ਸੱਜਣ ਕੁਮਾਰ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਕਰਨਗੇ। ਫੂਲਕਾ ਨੇ ਕਿਹਾ ਕਿ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਮਰਨ ਤਕ ਉਮਰ ਕੈਦ ਸੁਣਾਈ ਹੈ ਅਤੇ ਜੇਕਰ ਉਹ ਸੁਪਰੀਮ ਕੋਰਟ ਵਿੱਚ ਜਾਣਗੇ ਤਾਂ ਉਸ ਨੂੰ ਹੋਰ ਸਮਾਂ ਮਿਲ ਜਾਵੇਗਾ।