ਪਟਿਆਲਾ: ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਪ੍ਰਾਪਤੀ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਟ੍ਰੈਕਟਰ ਲੈ ਕੇ ਪਟਿਆਲਾ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ।





ਦੱਸ ਦਈਏ ਕਿ ਸੰਘਰਸ਼ ਕਮੇਟੀ ਵੱਲੋਂ 3 ਹਫ਼ਤੇ ਪਹਿਲਾਂ ਹੀ ਅੱਜ ਯਾਨੀ 30 ਅਪ੍ਰੈਲ ਨੂੰ ਇਸ ਵਿਰੋਧ ਦਾ ਅਲਟੀਮੇਟਮ ਦਿੱਤਾ ਗਿਆ ਸੀ। ਬੀਤੀ ਸ਼ਾਮ ਤੋਂ ਹੀ ਇੱਥੇ ਟ੍ਰੈਕਟਰ ਪਹੁੰਚਣੇ ਸ਼ੁਰੂ ਹੋ ਗਏ ਸੀ। ਇਸ ਹਾਈਵੇਅ ਲਈ ਪੰਜਾਬ ਦੇ 14 ਜ਼ਿਲ੍ਹਿਆਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ।

ਦੱਸ ਦਈਏ ਦਿੱਲੀ-ਕੱਟੜਾਐਕਸਪ੍ਰੈਸ ਵੇਅ ਕਰੀਬ 600 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ 180-200 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ।


ਇਹ ਵੀ ਪੜ੍ਹੋ: Stampede at Israeli Festival: ਇਜ਼ਰਾਈਲ 'ਚ ਵੱਡਾ ਹਾਦਸਾ, ਧਾਰਮਿਕ ਇਕੱਠ 'ਚ ਭਗਦੜ ਦੌਰਾਨ 44 ਮੌਤਾਂ, 50 ਤੋਂ ਵੱਧ ਜ਼ਖਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904