ਯੇਰੂਸ਼ਲਮ: ਇਜ਼ਰਾਈਲ ਵਿੱਚ ਵੱਡੀ ਦਰਦਨਾਕ ਘਟਨਾ ਵਾਪਰੀ। ਉੱਤਰ ਇਜ਼ਰਾਈਲ ਵਿੱਚ ਵੀਰਵਾਰ ਨੂੰ ਭਗਦੜ ਵਿੱਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਲੋਕ ਜ਼ਖਮੀ ਹੋਏ। ਮਾਉਂਟ ਮੇਰਨ 'ਚ ਲਾਗ ਓਮਰ (Lag B'Omer holiday) ਮਨਾਉਣ ਲਈ ਵਿਸ਼ਾਲ ਇਕੱਠ ਕੀਤਾ ਗਿਆ। ਟਾਈਮਜ਼ ਆਫ ਇਜ਼ਰਾਈਲ ਨੇ ਜ਼ਾਕਾ ਬਚਾਅ ਸੇਵਾ ਵਿੱਚ ਕਿਹਾ ਕਿ ਘੱਟੋ-ਘੱਟ 44 ਲੋਕ ਮਾਰੇ ਗਏ।
ਮੈਗਨ ਡੇਵਿਡ ਐਡੋਮ ਨੇ ਕਿਹਾ ਕਿ ਪੈਰਾ ਮੈਡੀਕਲ 50 ਵਿਅਕਤੀਆਂ ਦਾ ਇਲਾਜ ਕਰ ਰਹੇ ਹਨ, ਜਿਨ੍ਹਾਂ ਵਿੱਚ ਘੱਟੋ ਘੱਟ 20 ਦੀ ਹਾਲਤ ਗੰਭੀਰ ਹੈ। ਬਚਾਅ ਕਰਮੀਆਂ ਨੇ ਕਿਹਾ ਕਿ 6 ਹੈਲੀਕਾਪਟਰ ਤੇ ਦਰਜਨਾਂ ਐਂਬੂਲੈਂਸ ਜ਼ਖਮੀਆਂ ਨੂੰ ਸਪੀਜੋਂ ਦੇ ਜ਼ੀਵ ਹਸਪਤਾਲ ਤੇ ਨਹਿਰੀਆ ਦੇ ਗਲੀਲ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਭਗਦੜ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਜਿੱਥੇ ਇਹ ਹਾਦਸਾ ਹੋਇਆ ਉਥੇ ਸਥਿਤ ਟੁੰਬਾ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ ਚੋਂ ਇੱਕ ਮੰਨਿਆ ਜਾਂਦਾ ਹੈ। ਹਜ਼ਾਰਾਂ ਯਹੂਦੀ ਲੋਕ ਸਾਲਾਨਾ ਦੂਜੀ ਸਦੀ ਦੇ ਸੰਤ ਰੱਬੀ ਸ਼ੀਮਨ ਬਾਰ ਯੋਚਾਈ ਦੀ ਕਬਰ 'ਤੇ ਇਕੱਠਾ ਹੋ ਕੇ ਉਸ ਨੂੰ ਯਾਦ ਕਰਨ ਲਈ ਆਏ ਸੀ। ਸਾਰੀ ਰਾਤ ਪ੍ਰਾਰਥਨਾਵਾਂ ਤੇ ਨਾਚ ਹੁੰਦੇ ਰਹੇ। ਇਸੇ ਦੌਰਾਨ ਭਗਦੜ ਮੱਚ ਗਈ। ਲੋਕ ਬਚਣ ਲਈ ਇੱਕ ਦੂਜੇ ਦੇ ਉਤੋਂ ਲੰਘਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਤੇ ਪੈਰਾਮੈਡੀਕਲ ਲੋਕਾਂ ਨੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਐਮਰਜੈਂਸੀ ਸੇਵਾਵਾਂ ਦੇ ਮੁਖੀ ਮੇਗਨ ਡੇਵਿਡ ਐਡਮ ਨੇ ਕਿਹਾ ਕਿ 44 ਲੋਕਾਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਣ ਲਈ 5 ਹੈਲੀਕਾਪਟਰ ਬੁਲਾਏ ਗਏ ਹਨ। ਪੁਲਿਸ ਦੇ ਅਨੁਸਾਰ ਹਾਦਸੇ ਦਾ ਕਾਰਨ ਇਹ ਸੀ ਕਿ ਕੁਝ ਲੋਕ ਪੌੜੀਆਂ ਤੋਂ ਡਿੱਗ ਗਏ ਸੀ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਕਈ ਲੋਕ ਡਿੱਗ ਗਏ। ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਇੱਕ ਦੂਜੇ ਨੂੰ ਕੁਚਲ ਰਹੇ ਸੀ। ਕੋਰੋਨਾ ਪਾਬੰਦੀਆਂ ਹਟਾਉਣ ਤੋਂ ਬਾਅਦ ਇਹ ਪਹਿਲਾ ਵੱਡਾ ਸਮਾਗਮ ਸੀ। ਕੋਰੋਨਾਵਾਇਰਸ ਦੀ ਲਾਗ ਕਾਰਨ ਮਾਉਂਟ ਮਾਰਨ ਵਿਖੇ ਪ੍ਰਾਈਵੇਟ ਬੋਨਫਾਇਰ 'ਤੇ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ: Punjab Corona Death Rate: ਹੁਣ ਪੰਜਾਬ ਦੇ ਪਿੰਡਾਂ 'ਚ ਕੋਰੋਨਾ ਦਾ ਕਹਿਰ, ਤਾਜ਼ਾ ਅੰਕੜਿਆਂ ਨੇ ਉਡਾਈ ਸਰਕਾਰ ਦੀ ਨੀਂਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904