ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਮੌਤ ਦਰ ਸ਼ਹਿਰੀ ਇਲਾਕਿਆਂ ਨਾਲੋਂ ਵੱਧ ਹੈ। ਤਾਜ਼ਾ ਅੰਕੜਿਆਂ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਇਸ ਲਈ ਆਉਂਦੇ ਸਮੇਂ ਵਿੱਚ ਸਰਕਾਰ ਪਿੰਡਾਂ ਵਿੱਚ ਹੋਰ ਸਖਤ ਦਿਸ਼ਾ-ਨਿਰਦੇਸ਼ ਲਾਗੂ ਕਰ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਪੇਂਡੂ ਇਲਾਕਿਆਂ ਵਿੱਚ ਮੌਤ ਦਰ 2.8 ਪ੍ਰਤੀਸ਼ਤ ਹੈ, ਸ਼ਹਿਰੀ ਖੇਤਰਾਂ ਵਿਚ ਇਹ 0.7 ਪ੍ਰਤੀਸ਼ਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨਾ, ਸਹੀ ਇਲਾਜ ਨਾ ਕਰਨਾ, ਸਵੈ-ਦਵਾਈ ਨਾ ਲੈਣਾ ਤੇ ਹਸਪਤਾਲ ਜਾਣ ਵਿੱਚ ਦੇਰੀ ਪੇਂਡੂ ਖੇਤਰਾਂ ਵਿੱਚ ਮੌਤ ਦਰ ਵਧਣ ਦੇ ਮੁੱਖ ਕਾਰਨ ਹਨ।


ਸਿਹਤ ਵਿਭਾਗ ਦੇ ਰਿਕਾਰਡ ਦਰਸਾਉਂਦੇ ਹਨ ਕਿ ਪੇਂਡੂ ਖੇਤਰਾਂ ਤੋਂ ਹਸਪਤਾਲ ਪਹੁੰਚਣ ਵਾਲੇ 84 ਪ੍ਰਤੀਸ਼ਤ ਮਰੀਜ਼ ਕੋਰੋਨਾ ਦੀ ਗੰਭੀਰ ਸਥਿਤੀ ਵਿੱਚ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣਾ RT-PCR ਟੈਸਟ ਵੀ ਨਹੀਂ ਕਰਵਾਇਆ। ਜਦੋਂ ਉਹ ਲੋਕ ਹਸਪਤਾਲ ਆਉਂਦੇ ਹਨ, ਤਾਂ ਸਿਰਫ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ, ਜਿਸ ਵਿੱਚ ਉਹ ਪੌਜ਼ੇਟਿਵ ਪਾਏ ਜਾਂਦੇ ਹਨ।


ਪੇਂਡੂ ਖੇਤਰਾਂ ਵਿੱਚ ਮੌਤ ਦੀ ਉੱਚ ਦਰ ਦਾ ਕਾਰਨ ਪੰਜਾਬ ਦੇ CFR (Case Fatality Rate) ਵਿੱਚ ਵਾਧਾ ਹੋਇਆ ਹੈ, ਜੋ ਇਸ ਵੇਲੇ 2.45 ਪ੍ਰਤੀਸ਼ਤ ਹੈ ਤੇ ਪੂਰੇ ਦੇਸ਼ ਦੀ CFR ਨਾਲੋਂ ਦੁੱਗਣੀ ਯਾਨੀ 1.12% ਹੈ। ਪੰਜਾਬ ਦਾ ਕੋਵਿਡ-19 ਬੁਲੇਟਿਨ ਇਹ ਵੀ ਦਰਸਾਉਂਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਸੂਬੇ ਦੀ ਪੇਂਡੂ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚ ਵਧੇਰੇ ਲੋਕ ਮਰ ਰਹੇ ਹਨ।


ਅਧਿਕਾਰੀਆਂ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੀ ਵੱਡੀ ਲੋੜ ਹੈ। ਪਿੰਡ ਵਾਸੀਆਂ ਨੂੰ ਕੋਰੋਨਾ ਪ੍ਰੋਟੋਕੋਲ ਬਾਰੇ ਜਾਗਰੂਕ ਕੀਤਾ ਜਾਵੇ ਤੇ ਉਨ੍ਹਾਂ ਨੂੰ ਮਾਸਕ, ਸਮਾਜਿਕ ਦੂਰੀ ਤੇ ਸੈਨੇਟਾਈਜੇਸ਼ਨ ਦੀ ਮਹੱਤਤਾ ਦੱਸੀ ਜਾਵੇ। ਪੰਜਾਬ ਵਿਚ ਕੋਵਿਡ-19 ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਪੇਂਡੂ ਮਰੀਜ਼ਾਂ ਵਿਚ ਮੌਤ ਦੀ ਉੱਚ ਦਰ ਦਾ ਮੁੱਖ ਕਾਰਨ ਇਹ ਹੈ ਕਿ ਉਹ ਆਪਣੀ ਜਾਂਚ ਵਿੱਚ ਦੇਰੀ ਕਰ ਰਹੇ ਹਨ ਤੇ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਉਨ੍ਹਾਂ ਵਿੱਚ ਜਾਗਰੂਕਤਾ ਦੀ ਘਾਟ ਹੈ ਜੋ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਨੂੰ ਆਮ ਫਲੂ ਵਜੋਂ ਨਜ਼ਰਅੰਦਾਜ਼ ਕਰ ਰਹੇ ਹਨ ਤੇ ਉਹ ਉਦੋਂ ਹਸਪਤਾਲ ਆ ਆਪਣਾ ਟੈਸਟ ਕਰਵਾਉਂਦੇ ਹਨ ਜਦੋਂ ਬਚਾਅ ਦੀ ਬਹੁਤ ਘੱਟ ਉਮੀਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ 84 ਪ੍ਰਤੀਸ਼ਤ ਮਰੀਜ਼ ਸਿੱਧੇ ਹਸਪਤਾਲਾਂ ਵਿੱਚ ਆ ਰਹੇ ਹਨ ਤੇ ਹਸਪਤਾਲਾਂ ਵਿੱਚ ਕੋਰੋਨਾ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਕੋਰੋਨਾ ਪੌਜ਼ੇਟਿਵ ਹਨ।


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਵੱਧ ਰਹੀ ਮੌਤ ਦਰ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਰੋਕਣ ਲਈ ਸਿਹਤ ਮਾਹਰਾਂ ਦੇ ਸਹਿਯੋਗ ਨਾਲ ਇੱਕ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab Corona Guidelines: ਕੋਰੋਨਾ ਨਾਲ ਜੂਝਦੇ ਪੰਜਾਬ ਲਈ ਨਵਾਂ ਸੰਕਟ, ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸਰਕਾਰ ਦਾ ਨਵਾਂ ਹੁਕਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904