ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਇਕੱਲੇ ਵੀਰਵਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੱਲ੍ਹ ਪੰਜਾਬ 'ਚ ਕੋਰੋਨਾ ਵਾਇਰਸ ਦੇ 6,812 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ 'ਚ ਵੀਰਵਾਰ ਕੋਰੋਨਾ ਨਾਲ 138 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚ ਦੋ ਗਰਭਵਤੀ ਔਰਤਾਂ ਸ਼ਾਮਲ ਹਨ।
ਸੂਬੇ 'ਚ ਮੌਜੂਦਾ ਸਮੇਂ 54,954 ਐਕਟਿਵ ਕੇਸ ਹਨ। ਵੀਰਵਾਰ ਕੋਰੋਨਾ ਨਾਲ ਹੋਣ ਵਾਲੀਆਂ 138 ਮੌਤਾਂ 'ਚੋਂ 21 ਮੌਤਾਂ ਇਕੱਲੇ ਬਠਿੰਡਾ 'ਚ ਹੋਈਆਂ ਹਨ। ਮੌਜੂਦਾ ਸਮੇਂ ਐਕਟਿਵ ਕੇਸਾਂ 'ਚ 648 ਮਰੀਜ਼ ਆਕਸੀਜਨ ਸਪਰੋਟ 'ਤੇ ਹਨ। ਇਸ ਤੋਂ ਇਲਾਵਾ 97 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੈਂਟੀਲੇਟਰ 'ਤੇ ਹਨ। ਕੋਰੋਨਾ ਵਾਇਰਸ ਨੇ ਇਕ ਵਾਰ ਤੋਂ ਜ਼ਿੰਦਗੀ ਦਾ ਤਾਣਾ-ਬਾਣਾ ਉਲਝਾ ਦਿੱਤਾ ਹੈ।
ਸਭ ਤੋਂ ਵੱਧ ਮੌਤਾਂ 21 ਬਠਿੰਡਾ ਜ਼ਿਲ੍ਹੇ ਵਿਚ ਹੋਈਆਂ ਜਦੋਂਕਿ ਲੁਧਿਆਣਾ ’ਚ 18, ਅੰਮ੍ਰਿਤਸਰ ’ਚ 14, ਸੰਗਰੂਰ ’ਚ 12, ਪਟਿਆਲਾ ’ਚ 11, ਐੱਸਏਐੱਸ ਨਗਰ ’ਚ 8, ਜਲੰਧਰ ’ਚ 7, ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ 6-6, ਪਠਾਨਕੋਟ ’ਚ 5, ਐੱਸਬੀਐੱਸ ਨਗਰ, ਮੁਕਤਸਰ, ਮਾਨਸਾ, ਤਰਨਤਾਰਨ ਤੇ ਫਰੀਦਕੋਟ ’ਚ 4-4, ਫਿਰੋਜ਼ਪੁਰ ’ਚ 3, ਫਤਿਹਗੜ੍ਹ ਸਾਹਿਬ ਤੇ ਰੂਪਨਗਰ ’ਚ 2-2 ਅਤੇ ਫਾਜ਼ਿਲਕਾ ਤੇ ਮੋਗਾ ਜ਼ਿਲ੍ਹੇ ’ਚ 1-1 ਮਰੀਜ਼ ਦੀ ਮੌਤ ਹੋਈ।
ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ 55469 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਦੋਂਕਿ 78598 ਲੋਕਾਂ ਨੂੰ ਕੋਰੋਨਾ ਤੋਂ ਬਚਾਅ ਵੈਕਸੀਨ ਲਾਈ ਗਈ। ਜਿਸ ਤਰ੍ਹਾਂ ਆਏ ਦਿਨ ਕੋਰੋਨਾ ਬੇਕਾਬੂ ਹੋ ਰਿਹਾ ਹੈ ਉਸ ਹਿਸਾਬ ਨਾਲ ਵੱਡੇ ਪੱਧਰ ਤੇ ਸਾਵਧਾਨੀ ਵਰਤਣ ਦੀ ਲੋੜ ਹੈ। ਕਿਉਂਕਿ ਸਾਵਧਾਨੀ ਹੀ ਇਸ ਖਤਰਨਾਕ ਵਾਇਰਸ ਤੋਂ ਦੂਰ ਰਹਿਣ ਦਾ ਵੱਡਾ ਜਰੀਆ ਹੈ।
ਇਹ ਵੀ ਪੜ੍ਹੋ: ਇੰਗਲੈਂਡ ਦੀ ਸ਼ਹਿਜ਼ਾਦੀ ਐਨੇ ਵੱਲੋਂ ਨੌਰਥਐਂਪਟਨ ਦੇ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904