ਭਵਾਨੀਗੜ੍ਹ: ਪਿੰਡ ਹਰਕਿਸ਼ਨਪੁਰਾ ‘ਚ ਦੋ ਸਕੇ ਭਰਾਵਾਂ ਨੇ ਇੱਕ ਨੌਜਵਾਨ ਦੀ ਛਾਤੀ ‘ਤੇ ਕਿਰਚ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਤੇ ਉਸ ਦੇ ਭਰਾ ਨੇ ਕਾਫੀ ਰੌਲਾ ਪਾਇਆ ਪਰ ਇਸ ਤੋਂ ਬਾਅਦ ਵੀ ਮੁਲਜ਼ਮ ਮ੍ਰਿਤਕ ਦੇ ਕਿਚਰ ਨਾਲ ਵਾਰ-ਵਾਰ ਹਮਲਾ ਕਰਦੇ ਰਹੇ। ਮ੍ਰਿਤਕ ਨੌਜਵਾਨ ‘ਤੇ ਮੁਲਜ਼ਮ ਦਾ ਇਲਜ਼ਾਮ ਸੀ ਕਿ ਉਹ ਉਸ ਦੀ ਪਤਨੀ ‘ਤੇ ਬੁਰੀ ਨਜ਼ਰ ਰੱਖਦਾ ਸੀ।
ਪਿੰਡ ਹਰਕਿਸ਼ਨਪੁਰਾ ਵਾਸੀ ਹਰਪ੍ਰੀਤ ਸਿੰਘ ਉਰਫ ਜੋਗੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਛੋਟਾ ਭਰਾ ਅਰਸ਼ਦੀਪ ਘਰ ‘ਚ ਹੀ ਲਕੜ ਦਾ ਕੰਮ ਕਰਦਾ ਸੀ। ਬੁੱਧਵਾਰ ਨੂੰ ਰਾਤ ਕਰੀਬ 8 ਵਜੇ ਉਹ ਰੋਟੀ ਖਾਣ ਤੋਂ ਬਾਅਦ ਘਰ ਬਾਹਰ ਖੜ੍ਹੇ ਸੀ ਕਿ ਇੰਨੇ ‘ਚ ਹੀ ਪਿੰਡ ਦੇ ਹਰਜਿੰਦਰ ਸਿੰਘ ਉਰਫ ਬੁਗਲਾ ਤੇ ਉਸ ਦਾ ਭਰਾ ਸੋਮਜੀਤ ਸਿੰਘ ਉਰਫ ਫੌਰੀ ਆ ਗਏ।
ਦੋਵਾਂ ਨੇ ਅਰਸ਼ਦੀਪ ਨੂੰ ਖਿੱਚ ਸੜਕ ‘ਤੇ ਸੁੱਟ ਦਿੱਤਾ ਤੇ ਉਸ ‘ਤੇ ਕਿਰਚ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਪਾਉਣ ਤੋਂ ਬਾਅਦ ਦੋਵੇਂ ਅਰਸ਼ਦੀਪ ਨੂੰ ਜ਼ਖ਼ਮੀ ਹਾਲਤ ‘ਚ ਹੀ ਛੱਡ ਕੇ ਫਰਾਰ ਹੋ ਗਏ। ਅਰਸ਼ਦੀਪ ਨੂੰ ਜ਼ਖ਼ਮੀ ਹਾਲਤ ‘ਚ ਭਵਾਨੀਗੜ੍ਹ ‘ਚ ਸਿਵਲ ਹਸਪਤਾਲ ‘ਚ ਲੈ ਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕ ਅਰਸ਼ਦੀਪ ਉਸ ਦੀ ਪਤਨੀ ‘ਤੇ ਬੁਰੀ ਨਜ਼ਰ ਰੱਖਦਾ ਸੀ। ਇਸ ਲਈ ਉਸ ਨੇ ਆਪਣੇ ਭਰਾ ਨਾਲ ਮਿਲ ਅਰਸ਼ ਦਾ ਕਤਲ ਕਰ ਦਿੱਤਾ।
ਪਤਨੀ 'ਤੇ ਬੁਰੀ ਨਜ਼ਰ ਦੇ ਸ਼ੱਕ ‘ਚ ਪਤੀ ਵੱਲੋਂ ਨੌਜਵਾਨ ਦਾ ਕਤਲ
ਏਬੀਪੀ ਸਾਂਝਾ
Updated at:
30 Aug 2019 11:43 AM (IST)
ਪਿੰਡ ਹਰਕਿਸ਼ਨਪੁਰਾ ‘ਚ ਦੋ ਸਕੇ ਭਰਾਵਾਂ ਨੇ ਇੱਕ ਨੌਜਵਾਨ ਦੀ ਛਾਤੀ ‘ਤੇ ਕਿਰਚ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਤੇ ਉਸ ਦੇ ਭਰਾ ਨੇ ਕਾਫੀ ਰੌਲਾ ਪਾਇਆ ਪਰ ਇਸ ਤੋਂ ਬਾਅਦ ਵੀ ਮੁਲਜ਼ਮ ਮ੍ਰਿਤਕ ਦੇ ਕਿਚਰ ਨਾਲ ਵਾਰ-ਵਾਰ ਹਮਲਾ ਕਰਦੇ ਰਹੇ।
- - - - - - - - - Advertisement - - - - - - - - -