ਪ੍ਰਸਿੱਧ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ
ਏਬੀਪੀ ਸਾਂਝਾ | 07 Jan 2020 05:11 PM (IST)
ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ। ਉਹ ਪਿਛਲੇ ਸਮੇਂ ਤੋਂ ਬਿਮਾਰ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ।
ਚੰਡੀਗੜ੍ਹ: ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ। ਉਹ ਪਿਛਲੇ ਸਮੇਂ ਤੋਂ ਬਿਮਾਰ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ। ਉਹ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਈਦੂ ਸ਼ਰੀਫ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਮ੍ਰਿਤਕ ਦੀ ਦੇਹ ਨੂੰ ਕੱਲ੍ਹ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਪਿਛਲੇ ਸਮੇਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਸੀ।