ਅੰਮ੍ਰਿਤਸਰ: ਬਹਿਬਲ ਕਲਾਂ ਗੋਲ਼ੀਕਾਂਡ ਦੇ ਮਾਮਲੇ ਵਿੱਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਬਾਰੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਵੱਡਾ ਖੁਲਾਸਾ ਕੀਤਾ ਹੈ। ਆਈਜੀ ਨੇ ਦੱਸਿਆ ਕਿ ਸ਼ਰਮਾ ਨੇ ਪਹਿਲਾਂ ਦੇਸ਼ ਛੱਡਣ ਦੀ ਯੋਜਨਾ ਬਣਾਈ ਸੀ ਤੇ ਅੱਜ ਸਵੇਰੇ ਗ੍ਰਿਫ਼ਤਾਰੀ ਦੌਰਾਨ ਵੀ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਬਰਗਾੜੀ ਕਾਂਡ: ਐਸਆਈਟੀ ਨੇ ਮੁਲਜ਼ਮ ਪੁਲਿਸ ਅਧਿਕਾਰੀਆਂ 'ਤੇ ਕੀਤੀ ਵੱਡੀ ਕਾਰਵਾਈ, SSP ਸ਼ਰਮਾ ਗ੍ਰਿਫ਼ਤਾਰ
ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਸੀ ਕਿ ਚਰਨਜੀਤ ਸ਼ਰਮਾ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਹੈ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਵੀਜ਼ਾ ਮੌਜੂਦ ਸਨ। ਇਸ ਲਈ ਐਸਆਈਟੀ ਨੇ ਬਿਨਾ ਦੇਰੀ ਕੀਤਿਆਂ ਚਰਨਜੀਤ ਸ਼ਰਮਾ ਦੇ ਘਰ ਐਤਵਾਰ ਸਵੇਰੇ ਪੰਜ ਕੁ ਵਜੇ ਛਾਪੇਮਾਰੀ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਬੰਧਤ ਖ਼ਬਰ- ਐਸਆਈਟੀ ਦੀ ਵੱਡੀ ਕਾਰਵਾਈ ਮਗਰੋਂ 'ਆਪ' ਨੇ ਮੰਗਿਆ ਬਾਦਲਾਂ ਖ਼ਿਲਾਫ਼ ਵੀ ਐਕਸ਼ਨ
ਆਈਜੀ ਨੇ ਦੱਸਿਆ ਕਿ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਬਾਜਾਖਾਨਾ ਥਾਣੇ ਵਿੱਚ ਦਰਜ ਇਰਾਦਾ ਕਤਲ ਮਾਮਲੇ ਵਿੱਚ ਹੋਈ ਹੈ। 14 ਅਕਤੂਬਰ, 2015 ਨੂੰ ਬਹਿਬਲ ਕਲਾਂ ਵਿੱਚ ਗੋਲ਼ੀ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਉਪਰੰਤ ਐਫਆਈਆਰ ਨੰਬਰ 130/15 ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ- ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਕੈਪਟਨ ਸਰਕਾਰ ਦਾ 'ਫਾਸਟ ਐਕਸ਼ਨ'
ਐਸਆਈਟੀ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਚਰਨਜੀਤ ਸ਼ਰਮਾ ਨੂੰ ਅਦਾਲਤ ਸਾਹਮਣੇ ਕਦੋਂ ਪੇਸ਼ ਕੀਤਾ ਜਾਵੇਗਾ ਪਰ ਪ੍ਰਤਾਪ ਨੇ ਦੱਸਿਆ ਕਿ ਉਹ ਵਿਦੇਸ਼ ਹਵਾਈ ਸਫ਼ਰ ਲਈ ਟਿਕਟਾਂ ਦੀ ਬੁਕਿੰਗ ਕਰਵਾ ਰਿਹਾ ਸੀ ਤੇ ਪੁਖ਼ਤਾ ਸਬੂਤ ਮਿਲਣ ਕਰਕੇ ਹੀ ਉਸ ਦੀ ਗ੍ਰਿਫਤਾਰੀ ਹੋਈ ਹੈ।
ਸਬੰਧਤ ਖ਼ਬਰ- ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ: ਕੀ ਰਹੀ ਪੁਲਿਸ ਦੀ ਭੂਮਿਕਾ ਜਾਣੋ ਪੂਰਾ ਮਾਮਲਾ
ਆਈਜੀ ਨੇ ਦੱਸਿਆ ਕਿ ਚਰਨਜੀਤ ਨੂੰ ਕਈ ਵਾਰ ਪੇਸ਼ ਹੋਣ ਅਤੇ ਗੱਲਬਾਤ ਲਈ ਕਈ ਵਾਰ ਸੰਮਨ ਭੇਜੇ ਗਏ ਪਰ ਉਹ ਨਹੀਂ ਆਏ। ਉਨ੍ਹਾਂ ਦੱਸਿਆ ਕਿ ਅਕਤੂਬਰ 2015 ਦੌਰਾਨ ਚਰਨਜੀਤ ਮੋਗਾ ਦੇ ਐਸਐਸਪੀ ਸੀ, ਜਿਸ ਵੇਲੇ ਬਹਿਬਲ ਕਲਾਂ ਗੋਲ਼ੀਕਾਂਡ ਹੋਇਆ ਤਾਂ ਉਹ ਬਹਿਬਲ ਕਲਾਂ ਵਿੱਚ ਹੀ ਮੌਜੂਦ ਸੀ।