ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਅਹਿਮ ਸੁਣਵਾਈ ਅੱਜ ਫ਼ਰੀਦਕੋਟ ਅਦਾਲਤ ਵਿੱਚ ਹੋਈ। ਇਸ ਦੌਰਾਨ ਗੋਲ਼ੀਕਾਂਡ ਵਿੱਚ ਨਾਮਜ਼ਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ ਰਾਹੀਂ ਐਸਆਈਟੀ ਤੋਂ ਕੇਸ ਡਾਇਰੀ ਪੇਸ਼ ਕਰਨ ਦੀ ਮੰਗ ਕਰ ਦਿੱਤੀ। ਅਦਾਲਤ ਨੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆਂ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਤੈਅ ਕਰ ਦਿੱਤੀ ਹੈ।
ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿਚ SIT ਵੱਲੋਂ ਨਾਮਜ਼ਦ ਕੀਤੇ ਗਏ IG ਪਰਮਰਾਜ ਸਿੰਘ ਉਮਰਾਨੰਗਲ, ਕੋਟਕਪੂਰਾ ਦੇ ਤਤਕਾਲੀ DSP ਬਲਜੀਤ ਸਿੰਘ ਸਿੱਧੂ, ਤਤਕਾਲੀ SHO ਗੁਰਦੀਪ ਸਿੰਘ, SP ਪਰਮਜੀਤ ਸਿੰਘ ਪੰਨੂੰ ਤੇ ਕੋਟਕਪੂਰਾ ਦੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅੱਜ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਸਨ, ਜਦਕਿ ਮੋਗਾ ਦੇ ਤਤਕਾਲੀ SSP ਚਰਨਜੀਤ ਸ਼ਰਮਾ ਪੇਸ਼ ਨਹੀਂ ਹੋਏ।
ਉਨ੍ਹਾਂ ਦੱਸਿਆ ਕਿ ਉਮਰਾਨੰਗਲ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਪੇਸ਼ ਕੀਤੇ ਗਏ ਚਲਾਨ ਦੀ ਕੇਸ ਡਾਇਰੀ ਪੇਸ਼ ਕਰਨ ਦੀ ਸਰਕਾਰੀ ਪੱਖ ਨੂੰ ਹਦਾਇਤ ਕੀਤੀ ਜਾਵੇ। ਇਸ ਸਬੰਧੀ ਅਦਾਲਤ ਨੇ ਸਰਕਾਰੀ ਪੱਖ ਤੋਂ ਜਵਾਬ ਲਈ 19 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ।
ਕੋਟਕਪੂਰਾ ਗੋਲ਼ੀਕਾਂਡ: ਉਮਰਾਨੰਗਲ ਨੇ SIT ਕੋਲ ਰੱਖੀ ਕਸੂਤੀ ਮੰਗ
ਏਬੀਪੀ ਸਾਂਝਾ
Updated at:
12 Jul 2019 06:22 PM (IST)
ਉਮਰਾਨੰਗਲ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਪੇਸ਼ ਕੀਤੇ ਗਏ ਚਲਾਨ ਦੀ ਕੇਸ ਡਾਇਰੀ ਪੇਸ਼ ਕਰਨ ਦੀ ਸਰਕਾਰੀ ਪੱਖ ਨੂੰ ਹਦਾਇਤ ਕੀਤੀ ਜਾਵੇ। ਇਸ ਸਬੰਧੀ ਅਦਾਲਤ ਨੇ ਸਰਕਾਰੀ ਪੱਖ ਤੋਂ ਜਵਾਬ ਲਈ 19 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ।
- - - - - - - - - Advertisement - - - - - - - - -